Nation Post

ਸਾਂਸਦ ਰਾਘਵ ਚੱਢਾ ਨੇ ਮਨੋਜ ਸੋਰਠੀਆ ‘ਤੇ ਹੋਏ ਹਮਲੇ ਲਈ ਭਾਜਪਾ ਨੂੰ ਦੱਸਿਆ ਜ਼ਿੰਮੇਵਾਰ

ਗੁਜਰਾਤ: ਕੱਲ੍ਹ ਸੂਰਤ ਦੇ ਸਰਥਾਣਾ ਐਕਸਟੈਨਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਨੇੜੇ ਆਮ ਆਦਮੀ ਪਾਰਟੀ ਸੂਰਤ ਵੱਲੋਂ ਆਯੋਜਿਤ ਗਣੇਸ਼ ਪੰਡਾਲ ਵਿੱਚ ਆਉਣ ਤੋਂ ਬਾਅਦ ਭਾਜਪਾ ਦੇ ਗੁੰਡਿਆਂ ਨੇ ‘ਆਪ’ ਦੇ ਸੂਬਾ ਜਨਰਲ ਸਕੱਤਰ ਮਨੋਜ ਸੋਰਠੀਆ ’ਤੇ ਹਮਲਾ ਕਰ ਦਿੱਤਾ। ਇਸ ਸਬੰਧ ਵਿੱਚ ਰਾਘਵ ਚੱਢਾ ਗੁਜਰਾਤ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।


ਰਾਘਵ ਚੱਢਾ ਨੇ ਟਵੀਟ ਕੀਤਾ, “ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਤੇਜ਼ੀ ਨਾਲ ਤਰੱਕੀ ਨੂੰ ਵੇਖਦਿਆਂ, ਭਾਜਪਾ ਹੁਣ ਗੁੰਡਾਗਰਦੀ ਦੀ ਰਾਜਨੀਤੀ ਵੱਲ ਮੁੜ ਗਈ ਹੈ। ਕੱਲ੍ਹ ਸਾਡੇ ਨੇਤਾ ਮਨੋਜ ਸੁਰਥੀਆ ‘ਤੇ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਮੈਂ ਥੋੜ੍ਹੀ ਦੇਰ ਵਿੱਚ ਗੁਜਰਾਤ ਪਹੁੰਚ ਰਿਹਾ ਹਾਂ…”

Exit mobile version