ਸਾਂਸਦ ਤੇ ਅਦਾਕਾਰਾ ਕਿਰਨ ਖੇਰ ਕੋਰੋਨਾ ਪੌਜ਼ਟਿਵ ਪਾਈ ਗਈ ਹੈ। ਅਦਾਕਾਰਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਦੀ ਸੂਚਨਾ ਦਿੱਤੀ ਹੈ। ਕਿਰਨ ਖੇਰ ਨੇ ਦੱਸਿਆ ਹੈ ਕਿ ਜੋ ਵੀ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ । ਕਿਰਨ ਖੇਰ ਹੁਣੇ ਜਿਹੇ ਰਾਮ ਦਰਬਾਰ ਦੇ ਇਕ ਸਮਾਰੋਹ ਵਿਚ ਗਈ ਸੀ ਜਿਥੇ ਉਨ੍ਹਾਂ ਨਾਲ ਮੇਅਰ ਅਨੂਪ ਗੁਪਤਾ ਤੇ ਕਮਿਸ਼ਨਰ ਅਨਿੰਦਿਤਾ ਮਿਤਰਾ ਸਮੇਤ ਹੋਰ ਵੀ ਸ਼ਾਮਿਲ ਸੀ ।
ਹੱਲੋਮਾਜਰਾ ਦੀਪ ਕੰਪਲੈਕਸ ਵਿਚ ਵੋਟ ਦੇਣ ਨੂੰ ਲੈ ਕੇ ਉਨ੍ਹਾਂ ਨੇ ਵੋਟ ਨਾ ਦੇਣ ਵਾਲਿਆਂ ਨੂੰ ਛਿੱਤਰ ਮਾਰਨ ਦੀ ਗੱਲ ਕੀਤੀ ਸੀ ਜਿਸ ਦੇ ਬਾਅਦ ਕਿਰਨ ਖੇਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਉਨ੍ਹਾਂ ਦਾ ਪੁਤਲਾ ਵੀ ਸਾੜ ਦਿੱਤਾ ਗਿਆ ਸੀ।
ਜਾਣਕਾਰੀ ਦੇ ਅਨੁਸਾਰ ਕਿਰਨ ਖੇਰ ਨੂੰ ਬਲੱਡ ਕੈਂਸਰ ਹੋਇਆ ਸੀ। ਕਿਰਨ ਖੇਰ ਇਲਾਜ ਤੋਂ ਬਾਅਦ ਸਹੀ ਹੋ ਗਏ ਸੀ । ਇਸ ਸਬੰਧੀ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਅਨੁਪਮ ਖੇਰ ਅਤੇ ਬੇਟੇ ਸਿਕੰਦਰ ਖੇਰ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਹੁਣ ਠੀਕ ਹਨ। ਕੈਂਸਰ ਵਰਗੀ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਕਿਰਨ ਖੇਰ ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ ਟੈਲੇਂਟ’ ‘ਚ ਜੱਜ ਵਜੋਂ ਦਿਖਾਈ ਦਿੱਤੇ ਸੀ।