ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ 13 ਧੀਆਂ ਦੇ ਜਿਨਸੀ ਸ਼ੋਸ਼ਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੇ ਮੁੱਖ ਦੋਸ਼ੀ ਮੁਹੰਮਦ ਅਲੀ ਹੈ, ਜੋ ਕੰਪਿਊਟਰ ਅਧਿਆਪਕ ਵਜੋਂ ਡਿਊਟੀ ਤੇ ਹੈ। ਇਸ ਸਕੂਲ ਦੀ ਅਧਿਆਪਕਾ ਸ਼ਾਜ਼ੀਆ ਅਲੀ ‘ਤੇ ਮੁਹੰਮਦ ਅਲੀ ਦੀਆਂ ਘਿਨੌਣੀਆਂ ਹਰਕਤਾਂ ਛੁਪਾਉਣ ਦਾ ਇਲਜ਼ਾਮ ਲੱਗਿਆ ਹੈ। ਇਹ ਮਾਮਲਾ ਸੋਮਵਾਰ (8 ਮਈ, 2023) ਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਸਣੇ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।ਮੁੱਖ ਦੋਸ਼ੀ ਮੁਹੰਮਦ ਅਲੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਸੂਤਰਾਂ ਦੇ ਅਨੁਸਾਰ ਇਹ ਘਟਨਾ ਤਿਲਹਾਰ ਥਾਣਾ ਖੇਤਰ ਦੇ ਰਾਏਖੁਰਦ ਨਾਲ ਸਬੰਧਤ ਹੈ। ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ 13 ਕੁੜੀਆਂ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਸਕੂਲ ਵਿੱਚ ਉਨ੍ਹਾਂ ਦੀਆਂ ਧੀਆਂ ਦਾ ਜਿਨਸੀ ਸ਼ੋਸ਼ਣ ਹੋ ਰਿਹਾ ਹੈ। ਸਕੂਲ ‘ਚ ਕੰਪਿਊਟਰ ਅਧਿਆਪਕ ਮੁਹੰਮਦ ਅਲੀ ‘ਤੇ ਕੁੜੀਆਂ ਦੇ ਪ੍ਰਾਈਵੇਟ ਪਾਰਟਸ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਗਿਆ ਹੈ। ਸਕੂਲ ਦੇ ਬਾਥਰੂਮ ਵਿੱਚੋਂ ਗ਼ਲਤ ਚੀਜ਼ਾਂ ਮਿਲੀਆਂ ਹਨ। ਸਕੂਲ ਦੀਆਂ ਵਿਦਿਆਰਥਣਾਂ ਬਾਥਰੂਮ ਜਾਣ ਤੋਂ ਵੀ ਡਰ ਰਹੀਆਂ ਸਨ।
ਪੁਲਿਸ ਨੇ ਇਸ ਘਟਨਾ ਵਿੱਚ ਮੁਹੰਮਦ ਅਲੀ ਅਤੇ ਸ਼ਾਜ਼ੀਆ ਅਲੀ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪ੍ਰਿੰਸੀਪਲ ਅਨਿਲ ਕੁਮਾਰ ‘ਤੇ ਦੋਸ਼ ਹੈ ਕਿ ਸ਼ਿਕਾਇਤ ਹੋਣ ਤੋਂ ਬਾਅਦ ਵੀ ਸ਼ਾਜ਼ੀਆ ਅਤੇ ਮੁਹੰਮਦ ਅਲੀ ਵਿਰੁੱਧ ਕੋਈ ਐਕਸ਼ਨ ਨਹੀਂ ਲੈ ਰਹੇ। ਇਸ ਸਕੂਲ ਦੀ ਇੱਕ ਹੋਰ ਮਹਿਲਾ ਅਧਿਆਪਕ ਨੀਰਜਾ ਨੇ ਇਸ ਮਾਮਲੇ ਨੂੰ ਸੱਚਾ ਕਿਹਾ ਹੈ।
ਅਧਿਆਪਕ ਨੀਰਜਾ ਨੇ ਦੱਸਿਆ ਕਿ ਕੁੜੀਆਂ ਨੇ ਸਭ ਤੋਂ ਪਹਿਲਾਂ ਉਸ ਨੂੰ ਹੀ ਆਪਣੇ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਖ਼ਬਰ ਕੀਤੀ ਸੀ। ਮਹਿਲਾ ਅਧਿਆਪਕ ਅਨੁਸਾਰ ਸਕੂਲ ‘ਚ ‘ਲਵ ਜਿਹਾਦ’ ਚੱਲ ਰਿਹਾ ਸੀ। ਦੋਸ਼ ਹੈ ਕਿ ਮੁਹੰਮਦ ਅਲੀ ਨੇ ਉਸ ਦੀ ਗੱਲ ਨਾ ਸੁਣਨ ‘ਤੇ ਕੁੜੀਆਂ ਨੂੰ ਫੇਲ ਕਰਨ ਦੀ ਧਮਕੀ ਦਿੰਦਾ ਸੀ ।
ਪਿੰਡ ਦੇ ਪ੍ਰਧਾਨ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਤਿਲਹਾਰ ਦੇ ਡਿਪਟੀ ਐੱਸਪੀ ਪ੍ਰਿਅੰਕ ਜੈਨ ਦੇ ਅਨੁਸਾਰ ਇਸ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ, ਜਿਸ ਤੋਂ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮਾਂ ਵਿਰੁੱਧ 354, 352, 120 ਬੀ, ਐਸਸੀ/ਐਸਟੀ ਅਤੇ ਪੋਕਸੋ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਬੇਸਿਕ ਐਜੂਕੇਸ਼ਨ ਅਫਸਰ ਸ਼ਾਹਜਹਾਂਪੁਰ ਕੁਮਾਰ ਗੌਰਵ ਨੇ ਦੱਸਿਆ ਕਿ ਮੁਹੰਮਦ ਅਲੀ ਨੂੰ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਨਾਮਜ਼ਦ ਪ੍ਰਿੰਸੀਪਲ ਅਨਿਲ ਕੁਮਾਰ ਅਤੇ ਅਧਿਆਪਕਾ ਸ਼ਾਜ਼ੀਆ ਅਲੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।