ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਪੰਜਾਬ ਵਿੱਚ ਹੈ। ਬੀਤੇ ਦਿਨ ਪੰਜਾਬ ਪੁਲਿਸ ਨੇ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਹੈ। ਉਸ ਨੂੰ ਅੱਜ ਤੜਕੇ 4.30 ਵਜੇ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੰਜਾਬ ਪੁਲੀਸ ਨੂੰ ਸੱਤ ਦਿਨ ਦਾ ਰਿਮਾਂਡ ਦੇ ਦਿੱਤਾ ਹੈ।… ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਖਰੜ ਸਥਿਤ ਸੀਆਈਏ ਦਫ਼ਤਰ ਲਿਜਾਇਆ ਗਿਆ ਹੈ। ਜਿੱਥੇ ਏਜੀਟੀਐਫ ਉਸ ਤੋਂ ਪੁੱਛਗਿੱਛ ਕਰੇਗੀ। ਪਰ ਉਨ੍ਹਾਂ ਨੂੰ ਲੈ ਕੇ ਅਜੇ ਵੀ ਉਲਝਣ ਬਣੀ ਹੋਈ ਹੈ।
ਸੂਤਰਾਂ ਮੁਤਾਬਕ ਲਾਰੇਂਸ ਬਿਸ਼ਨੋਈ ਨੂੰ ਕਿਸੇ ਹੋਰ ਥਾਂ ‘ਤੇ ਨਹੀਂ ਲਿਜਾਇਆ ਗਿਆ ਹੈ। ਉਸ ਨੂੰ ਸੀਆਈਏ ਦਫ਼ਤਰ ਖਰੜ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੋਇਆ ਹੈ ਕਿ ਬਿਸ਼ਨੋਈ ਨੂੰ ਕਿਸੇ ਹੋਰ ਥਾਂ ‘ਤੇ ਲਿਜਾਇਆ ਗਿਆ ਹੈ ਜਾਂ ਇਹ ਸੀਆਈਏ ਦਾ ਦਫ਼ਤਰ ਹੈ। ਖਬਰ ਆ ਰਹੀ ਹੈ ਕਿ ਉਸ ਨੂੰ ਕਿਸੇ ਗੁਪਤ ਟਿਕਾਣੇ ‘ਤੇ ਲਿਜਾਇਆ ਗਿਆ ਹੈ। ਪੰਜਾਬ ਪੁਲਿਸ ਦੇ ਕਾਫ਼ਲੇ ਤਿੰਨ ਰੂਟਾਂ ’ਤੇ ਉਤਾਰ ਦਿੱਤੇ ਗਏ ਹਨ।