PM ਮੋਦੀ ਸਮੇਤ ਅਮਿਤ ਸ਼ਾਹ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ । ਦਿੱਲੀ ਪੁਲਿਸ ਦੇ ਬਾਹਰੀ ਜ਼ਿਲ੍ਹਾ ਪੀਸੀਆਰ ਨੂੰ ਇੱਕ CALL ਆਈ ,ਜਿਸ ਵਿੱਚ ਪ੍ਰਧਾਨਮੰਤਰੀ ਨੂੰ ਮਾਰਨ ਦੀ ਗੱਲ ਆਖੀ ਗਈ ਹੈ ,ਜਿਸ ਤੋਂ ਬਾਅਦ ਪ੍ਰਸਾਸ਼ਨ ਪੂਰੇ ਅਲਰਟ ਚ ਹੈ|
ਦਿੱਲੀ ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਵਿਅਕਤੀ ਨੇ ਬਾਹਰੀ ਜ਼ਿਲ੍ਹਾ ਪੁਲਿਸ ਨੂੰ ਪੀਸੀਆਰ ਕਾਲ ਕੀਤੀ ਅਤੇ ਬਿਹਾਰ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕੁਝ ਸਮੇਂ ਬਾਅਦ ਦੂਜੇ ਕਾਲ ‘ਚ ਪੀਐੱਮ ਅਤੇ ਗ੍ਰਹਿ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਦਿੱਲੀ ਪੁਲਸ ਮੁਤਾਬਕ ਨੌਜਵਾਨ ਦੀ ਪਛਾਣ ਹੋ ਗਈ ਹੈ, ਉਸ ਦਾ ਨਾਂ ਸੰਜੇ ਵਰਮਾ ਹੈ ਅਤੇ ਉਹ ਦਿੱਲੀ ਦੇ ਮਾਦੀਪੁਰ ਇਲਾਕੇ ਦਾ ਰਹਿਣ ਵਾਲਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਜੇ ਬੀਤੀ ਰਾਤ ਤੋਂ ਸ਼ਰਾਬ ਪੀ ਰਿਹਾ ਹੈ ਅਤੇ ਦਿੱਲੀ ਪੁਲਿਸ ਸੰਜੇ ਦੀ ਭਾਲ ਕਰ ਰਹੀ ਹੈ।