ਪੰਜਾਬ ਵਿਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣ ਜਾਂ ਰਹੀਆਂ ਹਨ ਜਿਸ ਕਾਰਣ ਹਰ ਸਿਆਸੀ ਪਾਰਟੀ ਦਾ ਜ਼ੋਰ ਲਗਿਆ ਹੈ ਕਿ ਵੱਧ ਤੋਂ ਵੱਧ ਆਪਣੇ ਉਮੀਦਵਾਰ ਜਿਤਾਕੇ ਸੰਸਦ ਚ ਭੇਜੇ ਜਾਣ ਇਸੇ ਸਬੰਧੀ ਅੱਜ ਆਪ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਅੱਪਰਾ ਨਾਲ ਗੱਲ ਹੋਈ ਤੇ ਉਹਨਾਂ ਕਿਹਾ ਕਿ ਪੰਜਾਬ ਇਸ ਵਾਰ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ, ਜਿਵੇੰ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਐਲਾਨ ਕੀਤਾ ਹੈ ਕਿ “ਪੰਜਾਬ ਬਣੇਗਾ ਹੀਰੋ, ਇਸ ਵਾਰ 13 ਜ਼ੀਰੋ” ਮਤਲਬ ਇਸ ਵਾਰੀ ਲੋਕ “ਸੰਸਦ ਚ ਵੀ ਭਗਵੰਤ ਮਾਨ” ਦੇ ਨਾਹਰੇ ਨਾਲ ਸਾਰੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾਉਣਗੇ
ਅੱਪਰਾ ਨੇ ਕਿਹਾ ਕਿ 2 ਸਾਲ ਦੇ ਕਰਜਾਲ ਚ ਮਾਨ ਸਰਕਾਰ ਨੇ ਉਹ ਕਰ ਦਿਖਾਇਆ ਜੋ ਅੱਜ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ, ਉਹ ਭਾਵੇਂ ਸਿੱਖਿਆ ਦਾ ਖੇਤਰ ਹੋਵੇ, 117 ਐਮੀਨੇਸਟ ਸਕੂਲ ਬਣਾਏ ਜਾ ਰਹੇ ਹਨ। 800 ਤੋਂ ਵੱਧ ਮੁਹੱਲਾ ਕਲੀਨਿਕ ਨਾਲ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾਂ ਰਹੀਆਂ ਹਨ , ਬਿਜਲੀ ਦੇ ਬਿੱਲ ਮਾਫ ਜਿਸ ਕਾਰਣ 90 ਫੀਸਦੀ ਆਮ ਲੋਕਾਂ ਨੂੰ ਰਾਹਤ ਮਿਲੀ, , ਸੜਕ ਸੁਰੱਖਿਆ ਫੋਰਸ, ਵੱਡੀ ਗਿਣਤੀ ਚ ਨੌਕਰੀਆਂ, 42000 ਤੋਂ ਵੱਧ ਰੁਜ਼ਗਾਰ ਦਿਵਾਇਆ, ਕੱਚੇ ਅਧਿਆਪਕ ਪੱਕੇ ਕੀਤੇ, ਬੀਬੀਆਂ ਦਾ ਬੱਸਾਂ ਦਾ ਕਿਰਾਇਆ ਮਾਫ, ਖੇਤਾਂ ਲਈ ਬਿਜਲੀ ਪੂਰੀ ਦੇਣੀ, ਬੰਦ ਪਾਈਆਂ ਕਸੀਆਂ ਨਾਲ਼ੇ ਖੋਲਣੇ ਅਤੇ ਨਹਿਰੀ ਪਾਣੀ ਦਾ ਖੇਤਾਂ ਇੱਕ ਲੈਕੇ ਜਾਣਾ, ਘੱਟ ਕੀਮਤ ਤੇ ਪਾਵਰ ਪਲਾਂਟ ਖਰੀਦਣੇ, ਟੋਲ ਪਲਾਜ਼ੇ ਬੰਦ ਕਰਨੇ, ਸ਼ਹੀਦ ਪਰਿਵਾਰ ਨੂੰ ਸਨਮਾਨ ਰਾਸ਼ੀ ਦੇਣਾ, ਬਜ਼ੁਰਗਾਂ ਲਈ ਤੀਰਥ ਯਾਤਰਾ ਅਤੇ ਹੋਰ ਅਨੇਕਾਂ ਲੋਕ ਕਾਰਜ ਹੋਣ, ਭਗਵੰਤ ਮਾਨ ਜੀ ਨੇ ਹਰ ਖੇਤਰ ਚ ਪੰਜਾਬ ਨੂੰ ਅੱਗੇ ਲੈਕੇ ਜਾਣ ਦਾ ਕੰਮ ਕੀਤਾ ਹੈ, ਪੰਜ ਗਰੰਟੀਆਂ ਜੋ ਸਰਕਾਰ ਬਣਾਉਣ ਤੋਂ ਪਹਿਲਾਂ ਜਨਤਾ ਨਾਲ ਕੀਤੀਆਂ ਸੀ ਓਹਨਾ ਵਿੱਚੋਂ 4 ਸਰਕਾਰ ਪਹਿਲਾਂ ਹੀ ਪੂਰੀਆਂ ਕਰ ਚੁੱਕੀ ਹੈ ਜੋ ਕਿ ਪਹਿਲੀ ਵਾਰੀ ਹੋਇਆ ਹੈ ਨਹੀਂ ਅੱਜ ਤੱਕ ਬਾਕੀ ਪਾਰਟੀਆਂ ਵਲੋਂ ਸਰਕਾਰ ਦੇ ਆਖਰੀ ਸਾਲ ਜਾਕੇ ਵਾਅਦੇ ਪੂਰੇ ਕਰਨ ਦੇ ਨਾਮ ਤੇ ਕੇਵਲ ਨੀਂਹ ਪੱਥਰ ਰੱਖੇ ਜਾਂਦੇ ਸਨ, 5 ਵਿੱਚੋਂ ਜੋ ਇਕ ਗਰੰਟੀ ਬੀਬੀਆਂ ਦੇ 1000 ਰੁਪਏ ਉਹ ਵੀ ਜਲਦ ਦਿੱਤੇ ਜਾਣਗੇ ਇਹ ਭਗਵੰਤ ਮਾਨ ਦਾ ਬੀਬੀਆਂ ਨੂੰ ਵਾਅਦਾ ਹੈ।
ਅੱਪਰਾ ਨੇ ਕਿਹਾ ਕਿ ਜਲੰਧਰ ਤੋਂ ਆਪ ਨੇ ਜੋ ਉਮੀਦਵਾਰ ਦਿੱਤੇ ਨੇ ਪਵਨ ਕੁਮਾਰ ਟੀਨੂੰ ਉਹ ਆਮ ਪਰਿਵਾਰ ਵਿੱਚੋਂ ਉਠਕੇ ਆਮ ਲੋਕਾਂ ਦੇ ਕਾਰਜ ਬਿਨ੍ਹਾ ਬਿਨ੍ਹਾ ਭੇਦਭਾਵ ਦੇ ਕਰਕੇ ਲੀਡਰ ਬਣੇ ਨੇ ਤੇ ਲੋਕ ਵੀ ਟੀਨੂੰ ਜੀ ਨੂੰ ਉਮੀਦਵਾਰ ਬਣਾਉਣ ਤੇ ਖੁਸ਼ ਨੇ ਅਤੇ ਜਲੰਧਰ ਤੋਂ ਪਵਨ ਕੁਮਾਰ ਨੂੰ ਲੋਕ ਵੱਡੀ ਗਿਣਤੀ ਦੀ ਲੀਡ ਨਾਲ ਜਿਤਾਕੇ ਸੰਸਦ ਚ ਭੇਜਣਗੇ ਤਾਂ ਜੋ ਪੰਜਾਬ ਦੀ ਗੱਲ ਜਲੰਧਰ ਦੀ ਗੱਲ ਸੰਸਦ ਚ ਰੱਖੀ ਜਾ ਸਕੇ ਉਹਨਾਂ ਆਖਰ ਚ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਭਗਵੰਤ ਮਾਨ ਉੱਪਰ ਆਪਣਾ ਯਕੀਨ ਬਣਾਈ ਰੱਖੋ ਅਤੇ ਵੱਧ ਤੋਂ ਵੱਧ ਗਿਣਤੀ ਚ 1 ਤਰੀਕ ਨੂੰ ਵੋਟਾਂ ਪਾਓ।