Friday, November 15, 2024
HomePunjabਵੋਟ ਪਾਉਣ ਤੋਂ ਬਾਅਦ ਬੋਲੇ CM ਮਾਨ- ਜੋ ਵੀ ਰਾਸ਼ਟਰਪਤੀ ਬਣੇਗਾ ਉਹ...

ਵੋਟ ਪਾਉਣ ਤੋਂ ਬਾਅਦ ਬੋਲੇ CM ਮਾਨ- ਜੋ ਵੀ ਰਾਸ਼ਟਰਪਤੀ ਬਣੇਗਾ ਉਹ ਦੇਸ਼ ਦੀ ਤਰੱਕੀ ਲਈ ਕਰੇਗਾ ਕੰਮ

Presidential Election-2022: ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਹੀ ਦਿਨ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀ ਚੋਣ ਵਿਚ ਵੋਟ ਪਾਉਣ ਲਈ ਸੰਸਦ ਕੰਪਲੈਕਸ ਵਿਚ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਵੀ ਆਪਣੀ ਵੋਟ ਪਾਈ। ਮੁੱਖ ਮੰਤਰੀ ਭਗਵੰਤ ਮਾਨ ਵੀ ਵੋਟ ਪਾਉਣ ਪਹੁੰਚੇ।

ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਅੱਜ ਸੰਵਿਧਾਨ ਮੁਤਾਬਕ ਮੈਂ ਰਾਸ਼ਟਰਪਤੀ ਦੀ ਚੋਣ ਵਿੱਚ ਆਪਣੀ ਵੋਟ ਦੀ ਤਾਕਤ ਦੀ ਵਰਤੋਂ ਕੀਤੀ ਹੈ। ਉਮੀਦ ਹੈ .. ਜੋ ਵੀ ਮਾਣਯੋਗ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਾ ਹੈ .. ਦੇਸ਼ ਦੀ ਤਰੱਕੀ, ਸਮਾਵੇਸ਼, ਭਾਈਚਾਰਾ ਅਤੇ ਏਕਤਾ-ਅਖੰਡਤਾ ਨੂੰ ਕਾਇਮ ਰੱਖਣ ਲਈ ਕੰਮ ਕਰੇਗਾ …

RELATED ARTICLES

LEAVE A REPLY

Please enter your comment!
Please enter your name here

Most Popular

Recent Comments