Friday, November 15, 2024
HomeBreakingਲੁਧਿਆਣਾ ‘ਚ ACP ਦੇ ਡਰਾਈਵਰ ਨੇ ਗਲੀ ਵਿਚ ਖੇਡ ਰਹੇ ਬੱਚੇ ਤੇ...

ਲੁਧਿਆਣਾ ‘ਚ ACP ਦੇ ਡਰਾਈਵਰ ਨੇ ਗਲੀ ਵਿਚ ਖੇਡ ਰਹੇ ਬੱਚੇ ਤੇ ਚੜਾਈ ਕਾਰ,ਬੱਚੇ ਦੀ ਮੌਕੇ ‘ਤੇ ਮੌਤ |

ਲੁਧਿਆਣਾ ਵਿੱਚ ACP ਦੇ ਡਰਾਈਵਰ ਨੇ ਗਲੀ ਵਿਚ ਖੇਡ ਰਹੇ ਬੱਚੇ ਨੂੰ ਕੁਚਲਿਆ ਜਿਸ ਨਾਲ ਉਸ ਬੱਚੇ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਤੋਂ ਬਾਅਦ ਡਰਾਈਵਰ ਆਪ ਹੀ ਬੱਚੇ ਨੂੰ ਹਸਪਤਾਲ ਲੈ ਕੇ ਗਿਆ | ਜਿਥੋਂ ਫੋਨ ਕਰਕੇ ਪਰਿਵਾਰ ਨੂੰ ਖ਼ਬਰ ਦਿੱਤੀ ਗਈ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਸ ਨੂੰ ਕੁਦਰਤੀ ਮੌਤ ਆਖਿਆ ਹੈ ਕਿ ਜਿਸ ਨਾਲ ਪੁਲਿਸ ‘ਤੇ ਸਵਾਲ ਕੀਤੇ ਜਾ ਰਹੇ ਹਨ।

ਇਹ ਘਟਨਾ ਲੁਧਿਆਣਾ ਦੇ ਵਿਕਾਸ ਨਗਰ ਦੀ ਗਲੀ ਨੰਬਰ 3 ਦੀ ਦੱਸੀ ਜਾ ਰਹੀ ਹੈ। ਬੱਚੇ ਦੇ ਚਾਚਾ ਧਰਮੇਸ਼ ਨੇ ਕਿਹਾ ਕਿ ਉਨ੍ਹਾਂ ਦੇ ਨੇੜੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦੇ ਹਨ। ਪੁਲਿਸ ਅਧਿਕਾਰੀ ਦੇ ਡਰਾਈਵਰ ਨੇ ਉਨ੍ਹਾਂ ਦੀ ਕੋਠੀ ਵਿੱਚੋ ਫਾਰਚੂਨਰ ਕਾਰ ਬਾਹਰ ਕੱਢੀ ਸੀ।

ਡਰਾਈਵਰ ਨੇ ਬਿਨਾਂ ਆਲੇ-ਦੁਆਲੇ ਦੇਖਿਆ ਹੀ ਡੇਢ ਸਾਲ ਦੇ ਬੱਚੇ ਨੂੰ ਗੱਡੀ ਦੇ ਹੇਠਾਂ ਕੁਚਲਿਆ। ਬੱਚਾ ਗਲੀ ਵਿੱਚ ਹੀ ਖੇਡ ਰਿਹਾ ਸੀ। ਬੱਚੇ ਦੇ ਚਾਚਾ ਨੇ ਦੱਸਿਆ ਕਿ ਡਰਾਈਵਰ ਇੰਨਾ ਚੁਸਤ ਸੀ ਕਿ ਉਸ ਨੇ ਬੱਚੇ ਨੂੰ ਡਿੱਗੀ ਵਿੱਚ ਪਾਇਆ ਤੇ ਆਪ ਹੀ ਹਸਪਤਾਲ ਲੈ ਕੇ ਚਲਾ ਗਿਆ ।

विलाप करती महिलाएं।

ਜਦੋਂ ਘਟਨਾ ਵਾਲੀ ਜਗ੍ਹਾ ‘ਤੇ ਆਸ-ਪਾਸ ਦੇ ਲੋਕਾਂ ਨੇ ਖੂਨ ਡਿੱਗਿਆ ਦੇਖਿਆ ਤਾਂ ਡਰਾਈਵਰ ਨੇ ਕਿਹਾ ਕਿ ਬਿੱਲੀ ਮਰ ਗਈ ਸੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਫੋਨ ਆਇਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੋਇਆ ਹੈ। ਪਰਿਵਾਰ ਦੇ ਮੈਂਬਰ ਜਦੋਂ ਹਸਪਤਾਲ ਗਿਆ ਤਾਂ ਸਾਰਾ ਮਾਮਲਾ ਸਪੱਸ਼ਟ ਹੋ ਗਿਆ। ਘਟਨਾ ਵਾਲੀ ਜਗ੍ਹਾ ‘ਤੇ ਪੁਲਿਸ ਵੀ ਆ ਗਈ ਹੈ।

ਚਾਚਾ ਧਰਮੇਸ਼ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਹਸਪਤਾਲ ਵਿੱਚ ਦੋਸ਼ੀ ਡਰਾਈਵਰ ਬਾਰੇ ਪੁੱਛਿਆ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਤਾਂ ਥਾਣੇ ਵਿੱਚ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਅਧਿਕਾਰੀ ਦਾ ਉਹ ਡਰਾਈਵਰ ਹੈ ਉਨ੍ਹਾਂ ਨੇ ਇੱਕ ਵਾਰ ਵੀ ਪਰਿਵਾਰ ਦਾ ਹਾਲ ਨਹੀਂ ਪੁੱਛਿਆ। ਜਦੋ ਇਹ ਘਟਨਾ ਹੋਈ ਤਾ ਉਸ ਸਮੇਂ ਗੱਡੀ ਫਾਰਚੂਨਰ ਸੀ ਪਰ ਪੁਲਿਸ ਥਾਣੇ ਵਿੱਚ ਹੁਣ ਕੋਈ ਹੋਰ ਗੱਡੀ ਦਿਖਾ ਰਹੀ ਹੈ। ਮਾਸੂਮ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments