ਲੁਧਿਆਣਾ ‘ਚ ਲੁਟੇਰੇ ਕੈਸ਼ ਵੈਨ ‘ਚ ਸੱਤ ਕਰੋੜ ਰੁਪਏ ਲੈ ਕੇ ਫਰਾਰ ਹੋ ਗਏ ਹਨ। ਇਹ ਵਾਰਦਾਤ ਨਿਊ ਰਾਜਗੁਰੂ ਨਗਰ ‘ਚ ਰਾਤ 1.30 ਵਜੇ ਘਟੀ ਹੈ। ਬਦਮਾਸ਼ਾਂ ਦੀ ਗਿਣਤੀ10 ਦੱਸੀ ਜਾ ਰਹੀ ਸੀ। ਲੁਟੇਰਿਆਂ ਨੇ ਸੈਂਟਰ ‘ਚ ਡਿਊਟੀ ਤੇ ਦੋ ਸੁਰੱਖਿਆ ਕਰਮਚਾਰੀਆਂ ਅਤੇ ਸਟਾਫ਼ ਦੇ ਮੈਬਰਾਂ ਨੂੰ ਇੱਕ ਕਮਰੇ ‘ਚ ਬੰਦ ਕਰਨ ਤੋਂ ਬਾਅਦ ਉਨ੍ਹਾਂ ਦੇ ਮੋਬਾਈਲ ਫ਼ੋਨ ਭੰਨ ਦਿੱਤੇ ਸੀ। ਲੁਟੇਰਿਆਂ ਨੇ ਸੀਸੀਟੀਵੀ ਦਾ ਡੀਵੀਆਰ ਵੀ ਨਹੀਂ ਛੱਡਿਆ |
ਸੂਚਨਾ ਦੇ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਲਗਭਗ 7 ਕਰੋੜਾਂ ਦੀ ਲੁੱਟ ਹੋ ਗਈ ਹੈ। ਜਦੋਂ ਲੁਟੇਰੇ ਇਸ ਘਟਨਾ ਨੂੰ ਅੰਜਾਮ ਦੇਣ ਪੁੱਜੇ ਤਾਂ ਸਾਰਾ ਕੈਸ਼ ਚੈਸਟ ‘ਚ ਬੰਦ ਹੋਣ ਦੀ ਜਗ੍ਹਾ ਤੇ ਫਰਸ਼ ‘ਤੇ ਸਾਹਮਣੇ ਪਿਆ ਸੀ। । ਇਹ ਘਟਨਾ ਸੁਰੱਖਿਆ ਦੇ ਪੱਧਰ ‘ਤੇ ਕੰਪਨੀ ਦੀ ਇੱਕ ਵੱਡੀ ਭੁੱਲ ਹੈ।
ਜਾਣਕਾਰੀ ਦੇ ਅਨੁਸਾਰ ਲੁੱਟੀ ਹੋਈ ਕੈਸ਼ ਵੈਨ ਪੰਜਾਬ ਪੁਲਿਸ ਨੂੰ ਲੁਧਿਆਣਾ ਦੇ ਮੁੱਲਾਪੁਰ ਦਾਖਾ ਵਿਖੇ ਬਰਾਮਦ ਹੋਈ ਹੈ। ਇਸ ਵੈਨ ‘ਚੋਂ 2 ਹਥਿਆਰ ਵੀ ਕਾਬੂ ਹੋਏ ਹਨ।ਇਸ ਵੈਨ ਵਿੱਚੋ ਕੈਸ਼ ਨਹੀਂ ਮਿਲਿਆ ਹੈ। ਪੁਲਿਸ ਮੌਕੇ ‘ਤੇ ਪੁੱਜ ਗਈ ਹੈ ਅਤੇ ਮਾਮਲੇ ਜਾਂਚ ‘ਚ ਜੁਟੀ ਹੋਈ ਹੈ।