Friday, November 15, 2024
HomeBreakingਲੁਧਿਆਣਾ ‘ਚ ਬੰਦ ਪਈ ਆਲਟੋ ਕਾਰ ਨੂੰ ਲੱਗੀ ਅੱਗ, ਕੁਝ ਦਿਨਾਂ ਤੋਂ...

ਲੁਧਿਆਣਾ ‘ਚ ਬੰਦ ਪਈ ਆਲਟੋ ਕਾਰ ਨੂੰ ਲੱਗੀ ਅੱਗ, ਕੁਝ ਦਿਨਾਂ ਤੋਂ ਪੁਲ ਦੇ ਹੇਠਾਂ ਖੜ੍ਹੀ ਸੀ ਕਾਰ |

ਲੁਧਿਆਣਾ ਵਿੱਚ ਸੋਮਵਾਰ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਆਲਟੋ ਕਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ । ਕਾਰ ਕੁਝ ਦਿਨਾਂ ਤੋਂ ਪੁਲ ਦੇ ਹੇਠਾਂ ਹੀ ਖੜ੍ਹੀ ਕੀਤੀ ਹੋਈ ਸੀ। ਅੱਗ ਲੱਗਣ ਦੀ ਜਾਣਕਾਰੀ ਮਿਲਣ ਤੇ ਫਾਇਰ ਬ੍ਰਿਗੇਡ ਦੀ ਕਾਰ ਮੌਕੇ ‘ਤੇ ਪਹੁੰਚੀ ਤੇ ਅੱਗ ‘ਤੇ ਕਾਬੂ ਪਾਇਆ। ਹਾਲੇ ਅੱਗ ਲੱਗਣ ਦੀ ਵਜ੍ਹਾ ਦਾ ਨਹੀਂ ਪਤਾ ਲੱਗ ਸਕਿਆ| ਦੱਸਿਆ ਜਾ ਰਿਹਾ ਹੈ ਅੱਗ ਲੱਗਣ ਤੋਂ ਬਾਅਦ ਕਾਰ ਵਿੱਚ ਬਹੁਤ ਸਾਰੇ ਧਮਾਕੇ ਵੀ ਹੋਏ।

ਸੂਚਨਾ ਦੇ ਅਨੁਸਾਰ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਆਲੇ- ਦੁਆਲੇ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਾਬੂ ਨਹੀਂ ਪਾ ਸਕੇ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਘੰਟਾ ਘਰ ਦੇ ਨੇੜੇ ਛਾਉਣੀ ਮੁਹੱਲੇ ਦੇ ਸਾਹਮਣੇ ਬਣੇ ਪੁੱਲ ਦੇ ਹੇਠਾਂ ਵਾਪਰੀ ਹੈ। ਇਹ ਅੱਗ ਕਿਸੇ ਵਿਅਕਤੀ ਨੇ ਜਾਣ ਕੇ ਲਗਾਈ ਹੈ ਜਾਂ ਅਚਾਨਕ ਕਿਸੇ ਵਜ੍ਹਾ ਨਾਲ ਲੱਗੀ ਹੈ, ਇਸ ਬਾਰੇ ਹਲੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਸੂਚਨਾ ਦੇ ਅਨੁਸਾਰ ਪੁਲ ਦੇ ਹੇਠਾਂ ਵੱਡੀ ਗਿਣਤੀ ਵਿੱਚ ਲੋਕ ਗੱਡੀਆਂ ਖੜੀਆਂ ਕਰ ਕੇ ਚਲੇ ਜਾਂਦੇ ਹਨ। ਜਾਣਕਾਰੀ ਦੇ ਅਨੁਸਾਰ ਆਲਟੋ ਗੱਡੀ ਦੇ ਕੋਲ ਕੋਈ ਹੋਰ ਕਾਰ ਨਹੀਂ ਖੜ੍ਹੀ ਸੀ, ਨਹੀਂ ਤਾਂ ਬਹੁਤ ਵੱਡੀ ਘਟਨਾ ਵਾਪਰ ਸਕਦੀ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਅਨੁਸਾਰ ਬਹੁਤ ਮੁਸ਼ਕਿਲ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ |

RELATED ARTICLES

LEAVE A REPLY

Please enter your comment!
Please enter your name here

Most Popular

Recent Comments