Friday, November 15, 2024
HomeBreakingਰੇਲਵੇ ਵੱਲੋ ਟੂਰਿਸਟ ਟਰੇਨ ਹੋਣ ਜਾ ਰਹੀ ਸ਼ੁਰੂ : ਅੰਮ੍ਰਿਤਸਰ ਤੋਂ ਨਾਂਦੇੜ,...

ਰੇਲਵੇ ਵੱਲੋ ਟੂਰਿਸਟ ਟਰੇਨ ਹੋਣ ਜਾ ਰਹੀ ਸ਼ੁਰੂ : ਅੰਮ੍ਰਿਤਸਰ ਤੋਂ ਨਾਂਦੇੜ, ਬਿਦਰ ਅਤੇ ਪਟਨਾ ਸਾਹਿਬ ‘ਗੁਰੂ ਕ੍ਰਿਪਾ ਯਾਤਰਾ’ 9 ਅਪ੍ਰੈਲ ਨੂੰ ਹੋਵੇਗੀ ਰਵਾਨਾ |

ਰੇਲਵੇ ਵੱਲੋ ਪਹਿਲੀ ਵਾਰ ਸਿੱਖ ਧਰਮ ਦੇ ਦੋ ਅਹਿਮ ਤਖ਼ਤਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੂੰ ਜੋੜਨ ਲਈ ਟੂਰਿਸਟ ਟਰੇਨ ਸ਼ੁਰੂ ਹੋਣ ਜਾ ਰਹੀ ਹੈ। ਬਿਦਰ ਸਥਿਤ ਪਵਿੱਤਰ ਸ੍ਰੀ ਗੁਰੂ ਨਾਨਕ ਝੀੜਾ ਸਾਹਿਬ ਗੁਰਦੁਆਰਾ ਵੀ ਯਾਤਰਾ ਦਾ ਹਿੱਸਾ ਹੋਵੇਗਾ। 9 ਅਪ੍ਰੈਲ ਨੂੰ ਟੂਰਿਸਟ ਟਰੇਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 7 ਦਿਨਾਂ ਦੀ ‘ਗੁਰੂ ਕ੍ਰਿਪਾ ਯਾਤਰਾ’ ਲਈ ਰਵਾਨਾ ਹੋਣ ਜਾ ਰਹੀ ਹੈ।

Guru Kripa Yatra train: IRCTC to launch Guru Kripa Yatra train on April 5  for visit to Sikh shrines. Check route and other details - The Economic  Times

ਜਾਣਕਾਰੀ ਦੇ ਅਨੁਸਾਰ ਭਾਰਤ ਗੌਰਵ ਟਰੇਨ ਵਿੱਚ ਕੁੱਲ 9 ਸਲੀਪਰ ਕਲਾਸ ਕੋਚਾਂ ਅਤੇ ਥਰਡ ਏਸੀ ਅਤੇ ਸੈਕਿੰਡ ਏਸੀ ਕੋਚਾਂ ਵਿੱਚ 600 ਯਾਤਰੀ ਸਫ਼ਰ ਕਰ ਸਕਦੇ ਹਨ। ਇਸ ਟੂਰਿਸਟ ਟਰੇਨ ਵਿੱਚ ਪੈਂਟਰੀ ਕੋਚ ਦੀ ਸਹੂਲਤ ਵੀ ਹੋਵੇਗੀ। ਜਿਸ ‘ਚ ਸਭ ਨੂੰ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ। ਸੀਸੀਟੀਵੀ ਕੈਮਰੇ ਵੀ ਸੁਰੱਖਿਆ ਲਈ ਲੱਗੇ ਹੋਏ ਹਨ। ਬੁਕਿੰਗ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਭੁਗਤਾਨ ਡੈਬਿਟ/ਕ੍ਰੈਡਿਟ ਕਾਰਡਾਂ ਰਾਹੀਂ ਕਿਸ਼ਤਾਂ ਵਿੱਚ ਕੀਤਾ ਜਾ ਸਕੇਗਾ।

ਦੱਸਿਆ ਜਾ ਰਿਹਾ ਹੈ ਕਿ ਯਾਤਰੀ ਅੰਮ੍ਰਿਤਸਰ, ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ-ਜਨ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਅਤੇ ਦਿੱਲੀ ਤੋਂ ਵੀ ਚੜ ਸਕਣਗੇ। ਵਾਪਸੀ ਦੀ ਯਾਤਰਾ ‘ਤੇ ਇਹ ਰੇਲਗੱਡੀ ਨਵੀਂ ਦਿੱਲੀ ਪਹੁੰਚੇਗੀ, ਜਿੱਥੋਂ ਸ਼ਤਾਬਦੀ ਐਕਸਪ੍ਰੈਸ ਰਾਹੀਂ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ।

IRCTC's 'Guru Kirpa Yatra' to bring ease for Sikh pilgrims from April;  route to cover Gurudwaras and 5 sacred Takhts | The Financial Express

ਰੇਲਗੱਡੀ 9 ਅਪ੍ਰੈਲ ਨੂੰ ਅੰਮ੍ਰਿਤਸਰ ਸਟੇਸ਼ਨ ਤੋਂ 7 ਦਿਨਾਂ ਦੀ ਯਾਤਰਾ ‘ਤੇ ਰਵਾਨਾ ਹੋਣ ਵਾਲੀ ਹੈ ਅਤੇ ਸ਼ਰਧਾਲੂਆਂ ਨੂੰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ, ਸ਼੍ਰੀ ਗੁਰੂ ਨਾਨਕ ਝੀਰਾ ਸਾਹਿਬ, ਬਿਦਰ ਅਤੇ ਸ਼੍ਰੀ ਹਰਿਮੰਦਰਜੀ ਸਾਹਿਬ, ਪਟਨਾ ਲੈ ਕੇ ਜਾਣ ਵਾਲੀ ਹੈ । ਇਸ ਪੂਰੇ ਸਫਰ ਦੌਰਾਨ ਟਰੇਨ ਲਗਭਗ 5100 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਹੈ।

ਜਾਣਕਾਰੀ ਦੇ ਅਨੁਸਾਰ ਰੇਲਵੇ ਨੇ ਇਸ 7 ਦਿਨਾਂ ਦੀ ਯਾਤਰਾ ਲਈ ਸਲੀਪਰ ਕਲਾਸ ਦਾ ਕਿਰਾਇਆ 14100/- ਰੁਪਏ ਪ੍ਰਤੀ ਵਿਅਕਤੀ, ਏਸੀ ਥਰਡ ਕਲਾਸ ਦਾ ਕਿਰਾਇਆ 24200/- ਰੁਪਏ ਅਤੇ ਏਸੀ ਸੈਕਿੰਡ ਕਲਾਸ ਦਾ ਕਿਰਾਇਆ 32300/- ਰੁਪਏ ਰੱਖਿਆ ਹੈ। ਇਸ ਟੂਰ ਪੈਕੇਜ ਦੀ ਕੀਮਤ ‘ਚ ਰੇਲ ਯਾਤਰਾ ਤੋਂ ਬਿਨਾ ਯਾਤਰੀਆਂ ਨੂੰ ਸੁਆਦੀ ਸ਼ਾਕਾਹਾਰੀ ਭੋਜਨ, ਹੋਟਲਾਂ ‘ਚ ਰਿਹਾਇਸ਼ ਅਤੇ ਬੱਸਾਂ ਰਾਹੀਂ ਸਫਰ ਕਰਨ ਦਾ ਪ੍ਰਬੰਧ ਅਤੇ ਬੀਮਾ ਵੀ ਮੁਹੱਈਆ ਕਰਵਾਇਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments