ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਦੀਵਾਲੀ ਦੀ ਰਾਤ ਨੂੰ ਮਿਲੀ ਇਸ ਖਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ। ਮੇਰੀ ਅਤੇ ਪੂਰੇ ਪੰਜਾਬ ਦੀ ਤਰਫੋਂ, ਮੈਂ ਰਿਸ਼ੀ ਸੁਨਕ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ‘ਤੇ ਵਧਾਈ ਦਿੰਦਾ ਹਾਂ। ਉਮੀਦ ਹੈ ਕਿ ਤੁਹਾਡੀ ਅਗਵਾਈ ਵਿੱਚ ਯੂ ਕੇ ਅਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
ਦੀਵਾਲੀ ਦੀ ਰਾਤ ਮਿਲੀ ਇਸ ਖ਼ਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਰੌਣਕ ਨੂੰ ਹੋਰ ਵਾਧਾ ਦਿੱਤਾ…
ਮੇਰੇ ਅਤੇ ਪੂਰੇ ਪੰਜਾਬ ਵੱਲੋਂ @RishiSunak ਜੀ ਨੂੰ UK ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ‘ਤੇ ਮੁਬਾਰਕਾਂ ਅਤੇ ਉੱਮੀਦ ਕਰਦਾ ਹਾਂ ਕਿ ਤੁਹਾਡੀ ਅਗਵਾਈ ਵਿੱਚ UK ਅਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ… https://t.co/UKKL9pXV87
— Bhagwant Mann (@BhagwantMann) October 25, 2022
ਤੁਹਾਨੂੰ ਦੱਸ ਦੇਈਏ ਕਿ ਸੁਨਕ ਨੂੰ ਕੰਜ਼ਰਵੇਟਿਵ ਪਾਰਟੀ ਪਾਰਲੀਮੈਂਟਰੀ ਪਾਰਟੀ ਦੇ 180 ਮੈਂਬਰਾਂ ਦਾ ਐਲਾਨਿਆ ਸਮਰਥਨ ਹਾਸਲ ਸੀ ਜਦੋਂਕਿ ਸ਼੍ਰੀਮਤੀ ਪੈਨੀ ਮੋਰਡੌਂਟ 100 ਮੈਂਬਰਾਂ ਦਾ ਸਮਰਥਨ ਹਾਸਲ ਨਹੀਂ ਕਰ ਸਕੀ ਅਤੇ ਪ੍ਰਧਾਨ ਮੰਤਰੀ ਦੀ ਦੌੜ ਤੋਂ ਬਾਹਰ ਹੋਣਾ ਪਿਆ। ਉਨ੍ਹਾਂ ਨੇ ਵੀ ਆਪਣਾ ਨਾਂ ਵਾਪਸ ਲੈਂਦਿਆਂ ਪਾਰਟੀ ਦੀ ਸੰਸਦੀ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਸਮਰਥਨ ਨਵੇਂ ਪ੍ਰਧਾਨ ਮੰਤਰੀ ਨਾਲ ਰਹੇਗਾ। ਦੂਜੇ ਪਾਸੇ ਸੁਨਕ ਨੇ ਸੱਤ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਕੇ ਮੁੜ ਉਸ ਟੀਚੇ ਨੂੰ ਹਾਸਲ ਕਰਕੇ ਬਰਤਾਨੀਆ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜ ਦਿੱਤਾ ਹੈ।