Nation Post

ਰਿਲਾਇੰਸ ਜੀਓ ਨੇ ਅੰਮ੍ਰਿਤਸਰ ਸ਼ਹਿਰ ਵਿੱਚ 5ਜੀ ਸੇਵਾਵਾਂ ਦੀ ਕੀਤੀ ਸ਼ੁਰੂਆਤ, ਜਾਣੋ ਹੋਰ ਕਿਨ੍ਹਾਂ ਨੂੰ ਹੋਵੇਗਾ ਲਾਭ

5g jio Reliance

ਰਿਲਾਇੰਸ ਜੀਓ ਨੇ ਅੱਜ ਦੇਸ਼ ਦੇ 50 ਸ਼ਹਿਰਾਂ ਵਿੱਚ ਆਪਣੀਆਂ 5ਜੀ ਸੇਵਾਵਾਂ ਦੀ ਸਭ ਤੋਂ ਵੱਡੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਦੇ ਨਾਲ 184 ਸ਼ਹਿਰਾਂ ਵਿੱਚ ਜਿਓ ਉਪਭੋਗਤਾ ਹੁਣ ਪੰਜਵੀਂ ਪੀੜ੍ਹੀ ਦੀਆਂ ਮੋਬਾਈਲ ਸੇਵਾਵਾਂ ਦਾ ਆਨੰਦ ਲੈ ਰਹੇ ਹਨ।

ਕੰਪਨੀ ਦੇ ਬਿਆਨ ਮੁਤਾਬਕ ਇਹ 50 ਸ਼ਹਿਰ ਅੰਮ੍ਰਿਤਸਰ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੋਆ, ਹਰਿਆਣਾ, ਝਾਰਖੰਡ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਰਾਜਸਥਾਨ ਅਤੇ ਤਾਮਿਲਨਾਡੂ ਸਮੇਤ ਰਾਜਾਂ ਵਿੱਚ ਹਨ। ਇਹਨਾਂ ਸ਼ਹਿਰਾਂ ਵਿੱਚ ਜੀਓ ਉਪਭੋਗਤਾਵਾਂ ਨੂੰ ਮੰਗਲਵਾਰ ਤੋਂ ਬਿਨਾਂ ਕਿਸੇ ਵਾਧੂ ਕੀਮਤ ਦੇ 1 Gbps ਸਪੀਡ ‘ਤੇ ਅਸੀਮਤ ਡੇਟਾ ਦਾ ਅਨੁਭਵ ਕਰਨ ਲਈ Jio ਵੈਲਕਮ ਆਫਰ ਲਈ ਸੱਦਾ ਦਿੱਤਾ ਜਾਵੇਗਾ।

ਜੀਓ ਦੇ ਬੁਲਾਰੇ ਨੇ ਕਿਹਾ, “ਅਸੀਂ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੋਆ, ਝਾਰਖੰਡ, ਕਰਨਾਟਕ, ਕੇਰਲ, ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਰਾਜ ਸਰਕਾਰਾਂ ਦੇ ਬਹੁਤ ਧੰਨਵਾਦੀ ਹਾਂ।

Exit mobile version