ਰਾਜਸਥਾਨ ਸਰਕਾਰ ਵੱਲੋ ਇੰਟਰਕਾਸਟ ਵਿਆਹ ‘ਤੇ 10 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋ ਬਜਟ ਵਿਚ ਇਸ ਦਾ ਐਲਾਨ ਕਰ ਦਿੱਤਾ ਗਿਆ ਸੀ। ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਨੇ ਡਾ. ਸਵਿਤਾ ਬੇਨ ਅੰਬੇਡਕਰ ਅੰਤਰਜਾਤੀ ਵਿਆਹ ਯੋਜਨਾ ਦੀ ਰਕਮ ਨੂੰ 5 ਲੱਖ ਰੁਪਏ ਤੱਕ ਵਧਾ ਦਿੱਤਾ ਜਾਵੇਗਾ | ਪਹਿਲਾਂ ਸਰਕਾਰ ਵਲੋਂ ਇੰਟਰਕਾਸਟ ਵਿਆਹ ‘ਤੇ 5 ਲੱਖ ਰੁਪਏ ਦਿੱਤੇ ਜਾਂਦੇ ਸੀ।
ਇੰਟਰਕਾਸਟ ਵਿਆਹ ਕਰਨ ਵਾਲੇ ਜੋੜਿਆਂ ਨੂੰ ਅੱਜ ਤੋਂ ਹੀ 10 ਲੱਖ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਰਕਮ ਵਿਚੋਂ 5 ਲੱਖ ਰੁਪਏ 8 ਸਾਲ ਵਾਸਤੇ ਫਿਕਸਡ ਡਿਪਾਜਿਟ ਕੀਤੇ ਜਾਣੇ ਹਨ, ਜਦੋਂ ਕਿ ਬਾਕੀ 5 ਲੱਖ ਰੁਪਏ ਲਾੜਾ -ਲਾੜੀ ਦੇ ਜੁਆਇੰਟ ਬੈਂਕ ਖਾਤੇ ਬਣਾ ਕੇ ਜਮ੍ਹਾ ਕਰਵਾ ਦਿੱਤੇ ਜਾਣਗੇ ।
ਜਾਣਕਾਰੀ ਦੇ ਅਨੁਸਾਰ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਪੋਰਟਲ ‘ਤੇ ਇਸ ਸਕੀਮ ਦੀ ਸ਼ੁਰੂਆਤ 2006 ਵਿਚ ਦੱਸੀ ਗਈ ਸੀ। ਪਹਿਲਾਂ ਸਕੀਮ ਦੇ ਤਹਿਤ 50,000 ਰੁਪਏ ਵਿਆਹੀਏ ਜੋੜੇ ਨੂੰ ਦਿੱਤੇ ਜਾਂਦੇ ਸੀ, ਪਰ 1 ਅਪ੍ਰੈਲ 2013 ਵਿਚ ਇਸ ਰਕਮ ਨੂੰ ਵਧਾ ਕੇ 5 ਲੱਖ ਕਰ ਦਿੱਤਾ ਸੀ।
ਅੱਜ ਤੋਂ ਇੰਟਰਕਾਸਟ ਵਿਆਹ ਕਰਵਾਉਣ ‘ਤੇ 5 ਲੱਖ ਤੋਂ 10 ਲੱਖ ਰੁਪਏ ਕਰ ਦਿੱਤੀ ਹੈ। ਇਸ ਯੋਜਨਾ ਦਾ ਨਾਂ ਡਾ. ਸਵਿਤਾ ਬੇਨ ਅੰਬੇਡਕਰ ਅੰਤਰਜਾਤੀ ਵਿਆਹ ਯੋਜਨਾ ਹੈ। ਇਸ ਤਹਿਤ 75 ਫੀਸਦੀ ਰਕਮ ਸੂਬਾ ਸਰਕਾਰ ਤੇ 25 ਫੀਸਦੀ ਰਕਮ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣੀ ਹੈ । ਪਿਛਲੇ ਵਿੱਤੀ ਸਾਲ ਵਿਚ ਸਰਕਾਰ ਨੇ 33 ਕਰੋੜ 55 ਲੱਖ ਰੁਪਏ ਤੇ ਇਸ ਸਾਲ ਵਿਚ 4 ਕਰੋੜ 50 ਲੱਖ ਤੋਂ ਵੱਧ ਰਕਮ ਜਾਰੀ ਕੀਤੀ ਗਈ ਹੈ।
ਇੰਟਰਕਾਸਟ ਵਿਆਹ ਸਕੀਮ ਤਹਿਤ ਹੁਣ ਤੱਕ 2 ਲੱਖ 50,000 ਰੁਪਏ ਵਿਆਹੇ ਜੋੜੇ ਦੇ ਜੁਆਇੰਟ ਅਕਾਊਂਟ ਵਿਚ 8 ਸਾਲ ਲਈ ਫਿਕਸਡ ਡਿਪਾਜਿਟ ਰੂਪ ਵਿਚ ਦਿੱਤੇ ਗਏ ਸੀ ਤੇ ਬਾਕੀ ਦੇ 2.5 ਲੱਖ ਰੁਪਏ ਉਨ੍ਹਾਂ ਨੂੰ ਵਿਆਹੁਤਾ ਜੀਵਨ ਵਿਚ ਰੋਜ਼ ਦੇ ਕੰਮਾਂ ਲਈ ਦਿੱਤੇ ਜਾਂਦੇ ਸੀ । ਇਨ੍ਹਾਂ ਪੈਸਿਆਂ ਦੀ ਵਰਤੋਂ ਦੋਵੇਂ ਆਪਣੇ ਵਾਸਤੇ ਕਰ ਸਕਦੇ ਹਨ।