ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਇੰਡੀਅਨ ਏਅਰ ਫੋਰਸ ਦੇ ਮਿਗ-21 ਜਹਾਜ਼ ਦੇ ਕ੍ਰੈਸ਼ ਹੋਣ ਦੀ ਘਟਨਾ ਵਾਪਰੀ ਹੈ। ਇਸ ਜਹਾਜ਼ ਵੱਲੋ ਸੂਰਤਗੜ੍ਹ ਤੋਂ ਉਡਾਣ ਭਰੀ ਗਈ ਸੀ। ਜਹਾਜ਼ ਦੇ ਪਾਇਲਟ ਨੇ ਪੈਰਾਸ਼ੂਟ ਦੀ ਸਹਾਇਤਾ ਨਾਲ ਛਲਾਂਗ ਲਗਾ ਦਿੱਤੀ ਸੀ ਪਰ ਜਹਾਜ਼ ਇਕ ਘਰ ‘ਤੇ ਡਿੱਗ ਜਾਂਦਾ ਹੈ, ਇਸ ਵਜ੍ਹਾ ਕਰਕੇ ਪਿੰਡ ਦੀ ਇੱਕ ਔਰਤ ‘ਤੇ ਆਦਮੀ ਦੀ ਮੌਤ ਹੋ ਚੁੱਕੀ ਹੈ। ਅਜੇ ਤੱਕ ਭਾਰਤੀ ਹਵਾਈ ਸੈਨਾ ਨੇ ਇਸ ਹਾਦਸੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਭਾਰਤੀ ਹਵਾਈ ਸੈਨਾ ਦਾ Mi 17 ਪਾਇਲਟ ਲਈ ਭੱਜ ਦਿੱਤਾ ਗਿਆ ਹੈ। ਹਵਾਈ ਸੈਨਾ ਦਾ ਲੜਾਕੂ ਜਹਾਜ਼ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਦਾਬਲੀ ਇਲਾਕੇ ਦੇ ਨਜ਼ਦੀਕ ਕਰੈਸ਼ ਹੋਇਆ ਹੈ | ਜਿਸ ਘਰ ਦੀ ਛੱਤ ‘ਤੇ ਮਿਗ-21 ਜਹਾਜ਼ ਡਿੱਗ ਗਿਆ ਸੀ,ਉੱਥੇ ਤਿੰਨ ਔਰਤਾਂ ਅਤੇ ਇਕ ਆਦਮੀ ਬੈਠੇ ਹੋਏ ਸੀ। ਇਸ ਵਿੱਚ ਇੱਕ ਔਰਤ ਅਤੇ ਆਦਮੀ ਦੀ ਮੌਤ ਹੋ ਚੁੱਕੀ ਹੈ ‘ਤੇ ਜਖਮੀ ਹੋਈਆਂ ਦੋਨਾਂ ਔਰਤਾਂ ਨੂੰ ਹਸਪਤਾਲ ਪਹੁੰਚਿਆ ਗਿਆ ਹੈ।ਜਹਾਜ਼ ਦੇ ਪਾਇਲਟ ਦੀ ਹਾਲਤ ਸੁਰੱਖਿਅਤ ਹੈ।