Friday, November 15, 2024
HomeEntertainmentਰਣਵੀਰ ਸਿੰਘ ਨੇ ਨਿਊਡ ਫੋਟੋਸ਼ੂਟ 'ਤੇ ਮੁੰਬਈ ਪੁਲਿਸ ਨੂੰ ਕਹੀ ਇਹ ਗੱਲ

ਰਣਵੀਰ ਸਿੰਘ ਨੇ ਨਿਊਡ ਫੋਟੋਸ਼ੂਟ ‘ਤੇ ਮੁੰਬਈ ਪੁਲਿਸ ਨੂੰ ਕਹੀ ਇਹ ਗੱਲ

ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਵਿਵਾਦਾਂ ‘ਚ ਚੱਲਦੇ ਆ ਰਹੇ ਹਨ। ਦੱਸ ਦੇਈਏ ਕਿ ਰਣਵੀਰ ਦਾ ਨਿਊਡ ਫੋਟੋਸ਼ੂਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਜਿਸਨੂੰ ਲੈ ਕੇ ਕਾਫੀ ਵਿਵਾਦ ਹੋਇਆ। ਇੰਨਾ ਹੀ ਨਹੀਂ ਰਣਵੀਰ ‘ਤੇ ਉਨ੍ਹਾਂ ਦੇ ਨਿਊਡ ਫੋਟੋਸ਼ੂਟ ਲਈ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਅਦਾਕਾਰ ਨੇ ਆਪਣੀਆਂ ਨਿਊਡ ਤਸਵੀਰਾਂ ‘ਤੇ ਪੁਲਿਸ ਨੂੰ ਸਪੱਸ਼ਟੀਕਰਨ ਦਿੱਤਾ ਹੈ।

ਨਿਊਡ ਫੋਟੋ ਮਾਮਲੇ ‘ਚ ਮੁੰਬਈ ਪੁਲਸ ਨੇ ਰਣਵੀਰ ਸਿੰਘ ਦਾ ਬਿਆਨ ਦਰਜ ਕਰ ਲਿਆ ਹੈ। ਆਪਣੇ ਬਿਆਨ ‘ਚ ਰਣਵੀਰ ਨੇ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਸਾਰੀਆਂ ਫੋਟੋਆਂ ‘ਚੋਂ ਕਿਸੇ ਨੇ ਮੋਰਫਿੰਗ ਕਰਕੇ ਇਕ ਫੋਟੋ ਨੂੰ ਮੋਡੀਫਾਈ ਕੀਤਾ ਹੈ। ਅਦਾਕਾਰ ਨੇ ਆਪਣੀ ਫੋਟੋ ਨਾਲ ਛੇੜਛਾੜ ਦੀ ਗੱਲ ਕਹੀ ਹੈ। ਬਿਆਨ ਦਿੰਦੇ ਹੋਏ ਰਣਵੀਰ ਨੇ ਕਿਹਾ- ਇਹ ਜਿਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ, ਉਸ ਤਰ੍ਹਾਂ ਦੀ ਸ਼ੂਟਿੰਗ ਨਹੀਂ ਕੀਤੀ ਗਈ। ਪੁਲਿਸ ਨੇ ਰਣਵੀਰ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਹੁਣ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਰਣਵੀਰ ਸਿੰਘ ਨੇ ਪੇਪਰ ਮੈਗਜ਼ੀਨ ਦੀ ਕਵਰ ਸਟੋਰੀ ਲਈ ਨਿਊਡ ਫੋਟੋਸ਼ੂਟ ਕਰਵਾਇਆ ਹੈ। ਰਣਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਫੋਟੋਸ਼ੂਟ ‘ਚ ਰਣਵੀਰ ਪੂਰੀ ਤਰ੍ਹਾਂ ਨਿਊਡ ਨਜ਼ਰ ਆਏ। ਇੱਥੋਂ ਹੀ ਸਾਰਾ ਵਿਵਾਦ ਸ਼ੁਰੂ ਹੋ ਗਿਆ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਪਰ ਲੋਕਾਂ ਨੇ ਰਣਵੀਰ ਨੂੰ ਖੂਬ ਟ੍ਰੋਲ ਕੀਤਾ। ਰਣਵੀਰ ਦੀਆਂ ਤਸਵੀਰਾਂ ‘ਤੇ ਕਈ ਮੀਮਜ਼ ਵੀ ਵਾਇਰਲ ਹੋਏ। ਕਈ ਲੋਕਾਂ ਨੇ ਕਿਹਾ ਕਿ ਰਣਵੀਰ ਅਸ਼ਲੀਲਤਾ ਫੈਲਾ ਰਹੇ ਹਨ। ਇਸ ਦੇ ਨਾਲ ਹੀ ਉਸ ਦੇ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੇ ਨਗਨ ਫੋਟੋਸ਼ੂਟ ਕਰਵਾ ਕੇ ਔਰਤਾਂ ਦਾ ਅਪਮਾਨ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments