Nation Post

ਰਣਬੀਰ-ਆਲੀਆ ਦੀ ‘ਬ੍ਰਹਮਾਸਤਰ’ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਬਣੀ ਫਿਲਮ

Alia Ranbir

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਆਲੀਆ ਭੱਟ ਸਟਾਰਰ ਫਿਲਮ ‘ਬ੍ਰਹਮਾਸਤਰ’ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਬਣ ਗਈ ਹੈ। ਅਯਾਨ ਮੁਖਰਜੀ ਨਿਰਦੇਸ਼ਿਤ ਫਿਲਮ ‘ਬ੍ਰਹਮਾਸਤਰ: ਪਾਰਟ ਵਨ ਸ਼ਿਵ’ ਇਸ ਸਾਲ ਰਿਲੀਜ਼ ਹੋਈ ਹੈ।

ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ‘ਬ੍ਰਹਮਾਸਤਰ’ ਇਕ ਐਕਸ਼ਨ ਐਡਵੈਂਚਰ ਫਿਲਮ ਹੈ। ਇਸ ਵਿੱਚ ਅਮਿਤਾਭ ਬੱਚਨ, ਮੌਨੀ ਰਾਏ, ਨਾਗਾਰਜੁਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।ਫਿਲਮ ਨੂੰ ਬਾਅਦ ਵਿੱਚ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਕੀਤਾ ਗਿਆ ਸੀ। ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਫਿਲਮ ਬਣ ਗਈ।

ਅਯਾਨ ਮੁਖਰਜੀ ਨੇ ਕਿਹਾ, “ਡਿਜ਼ਨੀ ਪਲੱਸ ਹੌਟਸਟਾਰ ‘ਤੇ ਬ੍ਰਹਮਾਸਤਰ ਦੇ ਡਿਜੀਟਲ ਪ੍ਰੀਮੀਅਰ ਨੂੰ ਮਿਲੇ ਹੁੰਗਾਰੇ ਤੋਂ ਮੈਂ ਬਹੁਤ ਖੁਸ਼ ਹਾਂ। ਬ੍ਰਹਮਾਸਤਰ ਲਈ ਸਮੁੱਚੀ ਟੀਮ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਰੰਗ ਲਿਆਈਆਂ। ਮੈਂ ਸਾਰੇ ਦਰਸ਼ਕਾਂ, ਸਾਡੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਾ ਹਾਂ।” ਰਣਬੀਰ ਕਪੂਰ ਨੇ ਕਿਹਾ ਕਿ ਉਹ ਬ੍ਰਹਮਾਸਤਰ ਨੂੰ ਮਿਲੇ ਹੁੰਗਾਰੇ ਤੋਂ ਖੁਸ਼ ਹਨ ਅਤੇ ਹੁਣ ਡਿਜ਼ਨੀ ਪਲੱਸ ਹੌਟਸਟਾਰ ‘ਤੇ ਹਨ। ਇਹ ਉਨ੍ਹਾਂ ਸਾਰਿਆਂ ਲਈ ਇੱਕ ਡਰੀਮ ਪ੍ਰੋਜੈਕਟ ਸੀ, ਅਤੇ ਅਯਾਨ ਮੁਖਰਜੀ ਲਈ ਵੀ, ਜਿਸ ਨੇ ਇੱਕ ਦਹਾਕੇ ਤੱਕ ਇਸ ‘ਤੇ ਕੰਮ ਕੀਤਾ ਸੀ।

Exit mobile version