ਯੂਕਰੇਨ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ,ਜੋ ਕਿ ਪੜ੍ਹਾਈ ਕਰਨ ਲਈ ਵਿਦੇਸ਼ ਗਿਆ ਹੋਇਆ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਲਾਲੜੂ ਵਾਸੀ ਪਾਰਸ ਵਜੋਂ ਕੀਤੀ ਗਈ ਹੈ। ਨੌਜਵਾਨ 2 ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ। ਨੌਜਵਾਨ ਆਪਣੇ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਸੀ। ਨੌਜਵਾਨ ਦੀ ਵੱਡੀ ਭੈਣ ਕੈਨੇਡਾ ‘ਚ ਵਕੀਲ ਹੈ ਤੇ ਉਸ ਦੀ ਛੋਟੀ ਭੈਣ ਨਿਕਿਤਾ ਤੇ ਉਹ ਯੂਕਰੇਨ ‘ਚ MBBS ਦੀ ਪੜ੍ਹਾਈ ਕਰਦੇ ਸੀ ।
ਸੂਚਨਾ ਦੇ ਅਨੁਸਾਰ ਨੌਜਵਾਨ ਪਾਰਸ ਰਾਣਾ ਦੀ ਯੂਕਰੇਨ ‘ਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਇਸ ਹਾਦਸੇ ਵਿੱਚ ਉਸ ਦਾ ਇੱਕ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋਇਆ ਹੈ। ਨੌਜਵਾਨ ਪਾਰਸ MBBS ‘ਚ ਚੋਥੇ ਸਾਲ ਦਾ ਵਿਦਿਆਰਥੀ ਸੀ। ਪਿਛਲੇ ਸਾਲ ਯੁੱਧ ਦੇ ਸਮੇ ਦੋਨੋ ਭੈਣ-ਭਰਾ ਵਾਪਸ ਪਰਤ ਆਏ ਸੀ । ਉਸ ਦੀ ਛੋਟੀ ਭੈਣ ਨਿਕਿਤਾ ਦਾ ਆਖਰੀ ਸਾਲ ਸੀ ਪੜ੍ਹਾਈ ਦਾ ਜੋ ਕਿ ਉਸ ਨੇ ਆਨਲਾਈਨ ਪੂਰਾ ਕੀਤਾ ਹੈ, ਪਰ ਪਾਰਸ ਦਾ ਤੀਸਰਾ ਸਾਲ ਹੋਣ ਦੀ ਵਜ੍ਹਾ ਨਾਲ ਉਸ ਨੂੰ ਆਪਣੇ ਸਾਥੀਆਂ ਨਾਲ ਵਾਪਸ ਯੂਕਰੇਨ ਜਾਣਾ ਪਿਆ ਸੀ।
ਪਾਰਸ ਤੇ ਉਸ ਦਾ ਸਾਥੀ ਘਰ ਵਪਾਸ ਜਾ ਰਹੇ ਸੀ ਕਿ ਅਚਾਨਕ ਗੱਡੀ ਨਾਲ ਰਸਤੇ ‘ਚ ਹਾਦਸਾ ਹੋ ਜਾਂਦਾ ਹੈ ਤੇ ਸੀਟ ਬੈਲਟ ਨਾ ਲੱਗੀ ਹੋਣ ਦੀ ਵਜ੍ਹਾ ਨਾਲ ਪਾਰਸ ਤੇ ਉਸ ਦੇ ਸਾਥੀ ਦੇ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਪਾਰਸ ਦੇ ਸਾਥੀ ਦੀ ਛਾਤੀ ਦੀਆਂ ਪਸਲੀਆਂ ਟੁੱਟ ਗਈਆਂ ਤੇ ਲੀਵਰ ਦਾ ਵੀ ਨੁਕਸਾਨ ਹੋਇਆ ਸੀ, ਜਦੋਂ ਕਿ ਪਾਰਸ ਦੀ ਲੱਤ, ਕੁੱਲ੍ਹਾ ਤੇ ਰੀੜ੍ਹ ਦੀ ਹੱਡੀ ਟੁੱਟ ਗਈ ਸੀ। 18 ਅਪ੍ਰੈਲ ਨੂੰ ਪਾਰਸ ਦਾ ਸਪਾਈਨ ਦਾ ਆਪ੍ਰੇਸ਼ਨ ਕੀਤਾ ਗਿਆ ਤੇ ਇਸ ਤੋਂ ਬਾਅਦ 27 ਅਪ੍ਰੈਲ ਨੂੰ ਕੁੱਲ੍ਹੇ ਦੀ ਸਰਜਰੀ ਕੀਤੀ ਗਈ ਸੀ ਪਰ ਸਰਜਰੀ ਦੇ ਦੌਰਾਨ ਪਾਰਸ ਦੀ ਮੌਤ ਹੋ ਜਾਂਦੀ ਹੈ।