ਮੱਧ ਪ੍ਰੇਦਸ਼ ਦੇ ਇੰਦੌਰ ‘ਚ ਰਾਮ ਨੌਮੀ ‘ਤੇ ਵੱਡਾ ਹਾਦਸਾ ਵਾਪਰਿਆਂ ਹੈ। ਇੱਥੇ ਇੰਦੌਰ ਦੇ ਪਟੇਲ ਨਗਰ ‘ਚ ਸਥਿਤ ਸ਼੍ਰੀ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਿਰ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਫਸੇ ਹੋਏ ਹਨ| ਦੱਸਿਆ ਜਾ ਰਿਹਾ ਹੈ ਕਿ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ । ਪੌੜੀ ਦੀ ਛੱਤ ਡਿੱਗਣ ਕਾਰਨ ਬਹੁਤ ਸਾਰੇ ਲੋਕ ਉੱਥੇ ਡਿੱਗ ਗਏ ਹਨ|
ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਪੌੜੀ ਕਿੰਨੀ ਡੂੰਘੀ ਹੈ |
ਜਾਣਕਾਰੀ ਦੇ ਅਨੁਸਾਰ ਰਾਮ ਨੌਮੀ ਦੀ ਪੂਜਾ ਕਾਰਨ ਮੰਦਰ ‘ਚ ਕਾਫੀ ਭੀੜ ਸੀ। ਮੰਦਰ ‘ਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸੀ । ਪੌੜੀ ਦੀ ਛੱਤ ‘ਤੇ ਬਹੁਤ ਸਾਰੇ ਲੋਕ ਬੈਠੇ ਹੋਏ ਸੀ,ਭਾਰ ਜ਼ਿਆਦਾ ਹੋਣ ਕਾਰਨ ਇਸ ਦੀ ਛੱਤ ਟੁੱਟ ਗਈ ਅਤੇ ਲੋਕ ਹੇਠਾਂ ਡਿੱਗ ਗਏ ।
ਸੂਚਨਾ ਦੇ ਅਨੁਸਾਰ ਪੁਲਿਸ ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ । ਮੰਦਰ ਦੇ ਆਲੇ-ਦੁਆਲੇ ਲੋਕਾਂ ਦੇ ਆਉਣ-ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਿਸ, ਸ਼ਰਧਾਲੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ।