ਮੇਰਠ ‘ਚ ਗੰਨੇ ਦੀ ਫਸਲ ‘ਤੇ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ ਹੈ। ਮੇਰਠ ਦੇ ਐਸਡੀਐਮ ਦਾ ਦਾਅਵਾ ਹੈ ਕਿ ਸਰਕਾਰੀ ਜਗ੍ਹਾ ‘ਤੇ ਕਿਸਾਨ ਨੇ ਕਬਜ਼ਾ ਕੀਤਾ ਹੈ ਅਤੇ ਇਸ ਦੇ ਨਾਲ ਇੱਕ ਬਿਲਡਰ ਵੀ ਸ਼ਾਮਿਲ ਸੀ। ਨੋਟਿਸ ਭੇਜਿਆ ਗਿਆ ਪਰ ਕਿਸਾਨ ਨੇ ਫ਼ਸਲ ਨਹੀਂ ਹਟਾਈ ।
ਪੂਰਾ ਮਾਮਲਾ ਮੇਰਠ ਦੇ ਸਿਵਯਾ ਪਿੰਡ ‘ਚ ਇਕ ਸਰਕਾਰੀ ਜਗ੍ਹਾ ‘ਤੇ ਇਕ ਬਿਲਡਰ ਅਤੇ ਕਿਸਾਨ ਵਲੋਂ ਕੀਤੇ ਗਏ ਕਬਜ਼ੇ ਦਾ ਸੀ। ਬਿਲਡਰ ਨੇ ਚਕ ਰੋਡ ‘ਤੇ ਕੰਧ ਬਣਵਾਈ ਸੀ, ਜਦਕਿ ਕਿਸਾਨ ਨੇ ਚਕ ਰੋਡ ‘ਤੇ ਆਪਣੀ ਗੰਨੇ ਦੀ ਫਸਲ ਬੀਜੀ ਸੀ। ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਹਟਾਉਣ ਲਈ ਸਮਾਂ ਦਿੱਤਾ ਗਿਆ ਸੀ।ਪਰ ਉਨ੍ਹਾਂ ਨੇ ਕਬਜ਼ੇ ਨਹੀਂ ਹਟਾਏ। ਇਸ ਲਈ ਬੁਲਡੋਜ਼ਰ ਚਲਾ ਕੇ ਸਰਕਾਰੀ ਚਕ ਰੋਡ ਦੀ ਸਫ਼ਾਈ ਕੀਤੀ ਗਈ।
ਕੁਝ ਦਿਨ ਪਹਿਲਾਂ ਪਿੰਡ ਸਿਵਿਆ ਦੇ ਵਾਸੀਆਂ ਨੇ ਮੰਗ ਪੱਤਰ ਸੌਂਪ ਕੇ ਦੋਸ਼ ਲਾਇਆ ਸੀ ਕਿ ਇੱਕ ਬਿਲਡਰ ਵੱਲੋਂ ਪਿੰਡ ਦੀ ਸਰਕਾਰੀ ਚਕਰੌੜ ’ਤੇ ਕੰਧ ਬਣਾ ਕੇ ਕਬਜ਼ਾ ਕੀਤਾ ਗਿਆ ਹੈ, ਜਿਸ ਦੀ ਸ਼ਿਕਾਇਤ ਦੀ ਜਾਂਚ ਕਰਕੇ ਚੱਕਰੋੜ ਦੀ ਮਿਣਤੀ ਕੀਤੀ ਗਈ ਅਤੇ ਸ਼ਿਕਾਇਤ ਸਹੀ ਪਾਈ ਗਈ।
ਇਸ ਤੋਂ ਬਾਅਦ ਬਿਲਡਰ ਨੂੰ ਇਹ ਕਬਜਾ ਹਟਾਉਣ ਲਈ ਕਿਹਾ ਗਿਆ ਪਰ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਉਸ ਵੱਲੋਂ ਇਹ ਕਬਜਾ ਨਹੀਂ ਹਟਾਇਆ ਗਿਆ, ਜਿਸ ਤੋਂ ਬਾਅਦ ਬੁਲਡੋਜ਼ਰ ਦੀ ਮਦਦ ਨਾਲ ਬਿਲਡਰ ਦੇ ਕਬਜੇ ਨੂੰ ਹਟਾਇਆ ਗਿਆ ਪਰ ਨਾਪ-ਤੋਲ ਦੌਰਾਨ ਇੱਕ ਕਿਸਾਨ ਨੇ ਵੀ ਕਬਜ਼ਾ ਕੀਤਾ ਹੋਇਆ ਸੀ| ਉਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਚਕਰੌੜ ਤੋਂ ਉਸ ਦੀ ਫਸਲ ਹਟਾ ਦਿੱਤੀ ਗਈ |
ਇਸ ਮਾਮਲੇ ਵਿੱਚ ਐਸਡੀਐਮ ਸਰਧਾਨਾ ਪੰਕਜ ਰਾਠੌਰ ਦਾ ਕਹਿਣਾ ਹੈ ਕਿ ਸਿਵਯਾ ਵਿੱਚ ਇੱਕ ਸ਼ਿਕਾਇਤ ਮਿਲੀ ਸੀ। ਇਕ ਬਿਲਡਰ ਨੇ ਸਰਕਾਰੀ ਚਕਰੋੜ ‘ਤੇ ਕੰਧ ਬਣਾ ਕੇ ਕਬਜ਼ਾ ਕਰ ਲਿਆ ਹੈ, ਜਿਸ ‘ਤੇ ਚਕਰੌੜ ਦੀ ਮਿਣਤੀ ਕੀਤੀ ਗਈ ਅਤੇ ਸ਼ਿਕਾਇਤ ਸਹੀ ਪਾਈ ਗਈ ਅਤੇ ਇਸ ਦੇ ਨਾਲ ਹੀ ਨਾਪ ਦੌਰਾਨ ਚਕਰੌੜ ‘ਤੇ ਇਕ ਕਿਸਾਨ ਦਾ ਕਬਜ਼ਾ ਵੀ ਪਾਇਆ ਗਿਆ।ਕਿਸਾਨ ਨੇ ਚਕਰੌੜ ‘ਤੇ ਕਬਜ਼ਾ ਕਰਕੇ ਗੰਨੇ ਦੀ ਫਸਲ ਬੀਜੀ ਸੀ, ਉਸ ‘ਤੇ ਵੀ ਕਾਰਵਾਈ ਕਰਦੇ ਹੋਏ ਚਕਰੌੜ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਗਿਆ।