ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵੀ ਕੁੜੀਆਂ ਹੀ ਅੱਗੇ ਰਹੀਆਂ ਹਨ ਤੇ ਮੁੜ ਤੋਂ ਮਾਨਸਾ ਜ਼ਿਲ੍ਹਾ ਹੀ ਪਹਿਲੇ ਨੰਬਰ ਤੇ ਰਿਹਾ ਹੈ। ਇਸ ਮੌਕੇ CM ਮਾਨ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡਿਆ ਤੇ ਟਵੀਟ ਕਰਦੇ ਹੋਏ ਦੱਸਿਆ ਹੈ ਕਿ ”ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਚੁੱਕਿਆਂ ਹੈ,ਜਿਸ ‘ਚ ਸਾਡੀਆਂ ਬੱਚੀਆਂ ਨੇ ਮੁੜ ਤੋਂ ਪਹਿਲਾ ਸਥਾਨ ਮਾਨਸਾ ਜ਼ਿਲ੍ਹਾ ‘ਚੋ ਪ੍ਰਾਪਤ ਕੀਤਾ ਹੈ,ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ …ਵਾਅਦੇ ਅਨੁਸਾਰ ਅੱਵਲ ਆਏ ਹੋਏ ਬੱਚਿਆਂ ਨੂੰ 51 ਹਜ਼ਾਰ ਰੁ: ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਏਗੀ`।
ਜਾਣਕਾਰੀ ਦੇ ਅਨੁਸਾਰ ਮਾਨਸਾ ਜ਼ਿਲ੍ਹਾ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਧੀ ਸੁਜਾਨ ਕੌਰ ਨੇ 100 ਫੀਸਦੀ ਅੰਕ ਲੈ ਕੇ ਅਵੱਲ ਸਥਾਨ ਪ੍ਰਾਪਤ ਕੀਤਾ ਹੈ। ਬੋਰਡ ਦਾ ਓਵਰਆਲ ਨਤੀਜਾ 92.47 ਫੀਸਦੀ ਆਇਆ ਹੈ। ਜਦਕਿ MSD ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ 500 ਵਿੱਚੋਂ 498 ਨੰਬਰ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਜਿਸ ਦਾ ਰਿਜ਼ਲਟ 99.60 ਫੀਸਦੀ ਆਇਆ ਹੈ। ਬੀ.ਐੱਮ.ਸੀ. ਸੀਨੀਅਰ ਸੈਕੰਡਰੀ ਸਕੂਲ HM 150 ਜਮਾਲਪੁਰ ਕਾਲੋਨੀ ਫੋਕਲ ਪੁਆਇੰਟ ਲੁਧਿਆਣਾ ਦੀ ਧੀ ਨਵਪ੍ਰੀਤ ਕੌਰ ਨੇ 500/497 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਸ ਦਾ ਰਿਜ਼ਲਟ 99.40 ਫੀਸਦੀ ਆਇਆ ਹੈ।ਵੀਰਵਾਰ ਸਵੇਰ ਤੋਂ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖੇ ਜਾ ਸਕਦੇ ਹਨ।