Nation Post

ਮੁਕਤਸਰ ‘ਚ ਸਕੂਲ ਜਾ ਰਹੇ ਬੱਚਿਆਂ ਨੂੰ ਟਰੱਕ ਨੇ ਕੁਚਲਿਆ, ਭੈਣ-ਭਰਾ ਦੀ ਮੌਤ, ਇੱਕ ਦੀ ਹਾਲਤ ਗੰਭੀਰ

accident

ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਸਕੂਲ ਜਾ ਰਹੇ 3 ਭੈਣ-ਭਰਾ ਝੋਨੇ ਨਾਲ ਭਰੇ ਟਰੱਕ ਦੀ ਲਪੇਟ ‘ਚ ਆ ਗਏ। ਜਿਸ ਕਾਰਨ 2 ਭੈਣ-ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 1 ਭਰਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਨਿੱਜੀ ਹਸਪਤਾਲ ‘ਚ ਮੁੱਢਲੇ ਇਲਾਜ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ।

ਮ੍ਰਿਤਕਾਂ ਦੀ ਪਛਾਣ 10ਵੀਂ ਜਮਾਤ ਵਿੱਚ ਪੜ੍ਹਦੇ 15 ਸਾਲਾ ਗੁਰਸੇਵਕ ਅਤੇ 12 ਸਾਲਾ ਪ੍ਰਭਜੋਤ ਕੌਰ ਅਤੇ ਪਹਿਲੀ ਜਮਾਤ ਵਿੱਚ ਪੜ੍ਹਦੇ 8 ਸਾਲਾ ਜ਼ਖ਼ਮੀ ਨਵਤੇਜ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਅਸਲੀ ਭੈਣ-ਭਰਾ ਹਨ, ਜਦੋਂਕਿ ਇਸ ਹਾਦਸੇ ਦੀ ਖ਼ਬਰ ਨਾਲ ਘਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।

Exit mobile version