ਮਾਨਸਾ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ | ਮਾਨਸਾ ਵਿੱਚ ਇੱਕ 6 ਸਾਲਾ ਦੇ ਮਾਸੂਮ ਦੀ ਗੋਲੀਆਂ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਸਾਰੀ ਘਟਨਾ ਵੀਰਵਾਰ ਰਾਤ ਦੀ ਹੈ। ਪਿਤਾ ਅਤੇ ਭੈਣ ਦਾ ਹੱਥ ਫੜ ਕੇ ਪੈਦਲ ਜਾ ਰਹੇ 6 ਸਾਲ ਦੇ ਬੱਚੇ ਨੂੰ ਦੋ ਬੁਲੇਟ ਸਵਾਰਾਂ ਨੇ ਗੋਲੀਆਂ ਨਾਲ ਮਾਰ ਦਿੱਤਾ । ਇਹ ਗੋਲੀਆਂ ਮਾਰਨ ਪਿਤਾ ਦੇ ਆਏ ਸੀ, ਪਰ ਲੱਗ 6 ਸਾਲ ਦੇ ਬੱਚੇ ਦੇ ਗਈਆਂ । ਉਸ ਨੂੰ ਹਸਪਤਾਲ ਲੈ ਕੇ ਗਏ ਪਰ ਬੱਚੇ ਦੀ ਪਹਿਲਾਂ ਹੀ ਮੌਤ ਹੋ ਗਈ ਸੀ।
ਇਹ ਸਾਰੀ ਘਟਨਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਚ ਵਾਪਰੀ ਹੈ। ਪਿਤਾ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ 6 ਸਾਲਾ ਪੁੱਤਰ ਉਦੈਵੀਰ ਸਿੰਘ ਅਤੇ ਧੀ ਨਾਲ ਪਿੰਡ ਦੀ ਸੜਕ ’ਤੇ ਪੈਦਲ ਜਾ ਰਿਹਾ ਸੀ। ਉਦੋਂ ਹੀ ਦੋ ਨੌਜਵਾਨ ਬੁਲੇਟ ਮੋਟਰਸਾਈਕਲ ’ਤੇ ਆਏ। ਬੁਲੇਟ ਸਵਾਰ ਨੌਜਵਾਨ ਨੇ ਉਨ੍ਹਾਂ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਤਾਂ ਗੋਲੀਆਂ ਤੋਂ ਬਚ ਗਏ ਪਰ ਉਨ੍ਹਾਂ ਦੇ 6 ਸਾਲ ਦੇ ਪੁੱਤਰ ਦੇ ਗੋਲੀਆਂ ਲੱਗ ਗਈਆ। ਘਟਨਾ ਵਾਲੀ ਜਗ੍ਹਾ ਤੇ ਹੀ ਬੱਚੇ ਦੀ ਮੌਤ ਹੋ ਗਈ।
ਇਸ ਘਟਨਾ ਦੇ ਬਾਅਦ ਪਿਤਾ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਬੱਚੇ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਅੱਜ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਣਾ ਹੈ ।
ਇਸ ਤੋਂ ਬਾਅਦ ਪੁਲਿਸ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੀ। ਸਾਰੇ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਪਰਿਵਾਰ ਨੂੰ ਕੁਝ ਲੋਕਾਂ ‘ਤੇ ਸ਼ੱਕ ਹੈ ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਨਸਾ ਦੇ ਆਸਪਾਸ ਦੇ ਇਲਾਕਿਆਂ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਕੇਸ ਨੂੰ ਸੁਲਝਾ ਦਿੱਤਾ ਜਾਵੇਗਾ।