ਜੰਮੂ: ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ (SMVDSB) ਨੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਟਰੈਕ ਕਰਨ ਲਈ ਹੁਣ ਰੇਡੀਓ ਫ੍ਰੀਕੁਐਂਸੀ ਆਈਡੈਂਟਿਟੀ ਕਾਰਡ (RFID) ਪੇਸ਼ ਕੀਤਾ ਹੈ।ਬਹੁਤ ਉਡੀਕੀ ਜਾ ਰਹੀ ‘ਸਕਾਈਵਾਕ’ ‘ਤੇ ਕੰਮ ਸ਼ੁਰੂ ਹੋ ਗਿਆ ਹੈ। ‘ਸਕਾਈਵਾਕ’ ਮਨੋਕਾਮਨਾ ਭਵਨ ਖੇਤਰ ਦੇ ਨੇੜੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਵੱਖ ਕਰਨ ਵਿੱਚ ਮਦਦ ਕਰੇਗਾ।
ਬੋਰਡ ਦੇ ਇਕ ਅਧਿਕਾਰੀ ਅਨੁਸਾਰ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਲਗਭਗ 9.89 ਕਰੋੜ ਰੁਪਏ ਦੀ ਲਾਗਤ ਨਾਲ 200 ਮੀਟਰ ਲੰਬੇ ਅਤੇ 2.5 ਮੀਟਰ ਚੌੜੇ ‘ਸਕਾਈਵਾਕ’ ਦਾ ਕੰਮ ਨਵੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੁੱਖ ਸੜਕ ਤੋਂ 20 ਫੁੱਟ ਉੱਚੇ ‘ਸਕਾਈਵਾਕ’ ਦੀ ਸਹੂਲਤ ਮਨੋਕਾਮਨਾ ਭਵਨ ਅਤੇ ਗੇਟ ਨੰ: ਦੇ ਵਿਚਕਾਰ ਵੱਖ-ਵੱਖ ਦਿਸ਼ਾਵਾਂ ਤੋਂ ਆਉਣ-ਜਾਣ ਲਈ ਆਉਣ ਵਾਲੀ ਸਮੱਸਿਆ ਅਤੇ ਹਫੜਾ-ਦਫੜੀ ਨੂੰ ਦੂਰ ਕਰਨ ਵਿੱਚ ਸਹਾਈ ਹੋਵੇਗੀ।
ਇਸ ਦੇ ਨਾਲ ਹੀ 6000 ਸ਼ਰਧਾਲੂ ਇਕੋ ਸਮੇਂ ਇਮਾਰਤ ਦੇ ਸਥਾਨ ‘ਤੇ ਪਹੁੰਚ ਸਕਣਗੇ। 150 ਸ਼ਰਧਾਲੂਆਂ ਦੇ ਬੈਠਣ ਤੋਂ ਇਲਾਵਾ ਪਖਾਨੇ ਅਤੇ ਦੋ ਵੇਟਿੰਗ ਰੂਮ ਵੀ ਬਣਾਏ ਜਾਣਗੇ। ਸੈਲਫੀ ਪੁਆਇੰਟ, ਵਾਟਰ ਏਟੀਐਮ ਅਤੇ ਟਾਇਲਟ ਦੀ ਸੁਵਿਧਾ ਵੀ ਹੋਵੇਗੀ। ਜ਼ਿਕਰਯੋਗ ਹੈ ਕਿ ਨਵੇਂ ਸਾਲ ਵਾਲੇ ਦਿਨ ਇਸ ਜਗ੍ਹਾ ‘ਤੇ ਮਚੀ ਭਗਦੜ ‘ਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 16 ਹੋਰ ਜ਼ਖਮੀ ਹੋ ਗਏ ਸਨ।