ਮਹਾਰਾਸ਼ਟਰ ਦੇ ਰਾਏਗੜ੍ਹ ਦੇ ਖੋਪਲੀ ਇਲਾਕੇ ‘ਚ ਇੱਕ ਯਾਤਰੀ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲੇ ਜਾਂਚ ਹੋ ਰਹੀ ਹੈ,ਮਰਨ ਵਾਲਿਆਂ ਦੀ ਗਿਣਤੀ ਜਿਆਦਾ ਵੀ ਵੱਧ ਸਕਦੀ ਹੈ। ਬੱਸ ਵਿੱਚ 40 ਦੇ ਕਰੀਬ ਯਾਤਰੀ ਸਵਾਰ ਸੀ। ਹੁਣ ਤੱਕ ਇਲਾਕੇ ਦੇ ਲੋਕਾਂ ਦੀ ਸਹਾਇਤਾ ਨਾਲ ਰੱਸੀ ਦੇ ਨਾਲ 25 ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ‘ਚੋਂ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਲੋਕ ਸਹਾਇਤਾ ਕਰਨ ਲਈ ਪਹੁੰਚ ਗਏ ਸੀ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਖੋਪਲੀ ਦੇ ਹਸਪਤਾਲ ‘ਚ ਲਿਜਾਇਆ ਗਿਆ ਹੈ। ਕੁਝ ਲੋਕਾਂ ਦੀ ਹਾਲਤ ਜਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ। ਬੱਸ ਵਿਚ ਸਵਾਰ ਯਾਤਰੀ ਗੋਰੇਗਾਓਂ ਖੇਤਰ ਦੇ ਇਕ ਸੰਗਠਨ ਨਾਲ ਸਬੰਧਤ ਸੀ , ਉਹ ਸਾਰੇ ਇਕ ਪ੍ਰੋਗਰਾਮ ਲਈ ਪੁਣੇ ਗਏ ਹੋਏ ਸੀ ਅਤੇ ਪ੍ਰੋਗਰਾਮ ਤੋਂ ਵਾਪਸ ਮੁੰਬਈ ਪਰਤ ਰਹੇ ਸੀ।ਇਸ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।