ਮਸ਼ਹੂਰ ਗਇਕ ਦੀ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸਾਲ ਪਦਮ ਭੂਸ਼ਣ ਨਾਲ ਸਨਮਾਨਿਤ ਮਸ਼ਹੂਰ ਗਾਇਕ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ । 77 ਸਾਲਾ ਗਾਇਕਾ ਚੇਨਈ ਵਿੱਚ ਆਪਣੇ ਘਰ ਵਿੱਚ ਹੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸਭ ਨੂੰ ਪਤਾ ਲੱਗਣ ਤੇ ਮਨੋਰੰਜਨ ਜਗਤ ਤੇ ਆਮ ਲੋਕ ਸਦਮੇ ਵਿੱਚ ਨੇ |
ਦੱਖਣੀ ਭਾਰਤ ਦੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦੀ ਸ਼ਨੀਵਾਰ ਨੂੰ ਮੌਤ ਹੋ ਗਈ । ਉਸਨੇ ਹਾਲ ਹੀ ਵਿੱਚ ਇੱਕ ਪਲੇਬੈਕ ਗਾਇਕਾ ਵਜੋਂ 50 ਸਾਲ ਪੂਰੇ ਕੀਤੇ ਹਨ ਅਤੇ 18 ਭਾਰਤੀ ਭਾਸ਼ਾਵਾਂ ਵਿੱਚ 10,000 ਤੋਂ ਵੱਧ ਗੀਤ ਗਾਏ ਹਨ। ਉਸਨੂੰ 3 ਵਾਰ ਸਰਵੋਤਮ ਪਲੇਬੈਕ ਗਾਇਕ ਦਾ ਰਾਸ਼ਟਰੀ ਫਿਲਮ ਅਵਾਰਡ ਮਿਲਿਆ। ਉਨ੍ਹਾਂ ਨੂੰ ਹਾਲ ਹੀ ਵਿੱਚ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਮੌਤ ਦੀ ਖ਼ਬਰ ਬਾਰੇ ਜਾਂਚ ਕਰਨ ਲਈ ਪੁਲਿਸ ਪਹੁੰਚੀ ਵਾਣੀ ਜੈਰਾਮ ਦੇ ਘਰ । ਇਸ ਦੇ ਨਾਲ ਹੀ ਵਾਣੀ ਜੈਰਾਮ ਦੇ ਘਰ ਕੰਮ ਕਰਨ ਵਾਲੀ ਮਲਾਰਕੋਡੀ ਦਾ ਬਿਆਨ ਲਿਆ ਗਿਆ । ਮਲਾਰਕੋਡੀ ਨੇ ਦੱਸਿਆ ਕਿ, ‘ਮੈਂ ਪੰਜ ਵਾਰ ਘੰਟੀ ਵਜਾਈ, ਪਰ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਮੇਰੇ ਪਤੀ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਲੇਕਿਨ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।
ਉਨ੍ਹਾਂ ਨੇ ਬਾਲੀਵੁੱਡ ਫਿਲਮ ‘ਗੁੱਡੀ’ (1971) ‘ਚ ‘ਬੋਲੇ ਰੇ ਪਾਪੀਹਾ ਰੇ’ ਗੀਤ ਗਾਇਆ ਸੀ। ਵਾਣੀ ਜੈਰਾਮ ਨੂੰ ਤਿੰਨ ਵਾਰ ਸਰਵੋਤਮ ਪਲੇਬੈਕ ਗਾਇਕਾ ਲਈ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਤੋਂ ਵੀ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਖ਼ਬਰ ਹੈ ਕੇ ਘਰ ਵਿੱਚ ਇਕੱਲੇ ਰਹਿੰਦੇ ਸੀ |