ਮਸ਼ਹੂਰ ਟੀਵੀ ਐਕਟਰ ਆਦਿਤਿਆ ਸਿੰਘ ਰਾਜਪੂਤ ਦੀ ਸੋਮਵਾਰ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਉਮਰ ਸਿਰਫ 32 ਸਾਲ ਸੀ। ਉਨ੍ਹਾਂ ਦੇ ਅੰਧੇਰੀ ਵਾਲੇ ਘਰ ਦੇ ਬਾਥਰੂਮ ਵਿੱਚੋਂ ਲਾਸ਼ ਮਿਲੀ ਹੈ। ਉਨ੍ਹਾਂ ਦੇ ਦੋਸਤਾਂ ਅਤੇ ਇਮਾਰਤ ਦੇ ਚੌਕੀਦਾਰ ਨੇ ਹਸਪਤਾਲ ਪਹੁੰਚਿਆਂ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ।
ਆਦਿਤਯ ਸਿੰਘਰਾਜਪੂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ ਵਿੱਚ ਇੱਕ ਮਾਡਲ ਵਜੋਂ ਕਰ ਲਈ ਸੀ। ਉਨ੍ਹਾਂ ਨੇ ‘ਮੈਂਨੇ ਗਾਂਧੀ ਕੋ ਨਹੀਂ ਮਾਰਾ’ ਅਤੇ ‘ਕ੍ਰਾਂਤੀਵੀਰ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਅਦਾਕਾਰ ਨੇ 300 ਤੋਂ ਜ਼ਿਆਦਾ ਐਡ ਵੀਡੀਓਜ਼ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ‘ਸਪਿਟਸਵਿਲਾ-9’ ਸ਼ੋਅ ਤੋਂ ਜਿਆਦਾ ਪ੍ਰਸਿੱਧੀ ਮਿਲੀ ਸੀ |
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਹੈ । ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਜਾਣਕਾਰੀ ਮਿਲੀ ਹੈ ਕਿ ਆਦਿਤਿਆ ਸਿੰਘ ਬੀਮਾਰ ਹੋਏ ਸੀ। ਪੁਲਿਸ ਦਾ ਕਹਿਣਾ ਹੈ ਕਿ ਆਦਿਤਿਆ ਸਿੰਘ ਦੀ ਮੌਤ ਬਾਥਰੂਮ ਵਿੱਚ ਡਿੱਗ ਜਾਣ ਕਾਰਨ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਬੀਤੀ ਰਾਤ ਹੀ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਸੀ, ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮੌਤ ਤੋਂ ਕਈ ਘੰਟੇ ਪਹਿਲਾਂ ਪਾਰਟੀ ਕਰ ਰਹੇ ਸੀ। ਪੁਲਿਸ ਵੱਲੋ ਮਾਮਲੇ ਦੀ ਜਾਂਚ ਜਾਰੀ ਹੈ |