ਦਿੱਲੀ ‘ਚ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਇਹ ਧਮਕੀ ਇੱਕ ਈ-ਮੇਲ ਦੇ ਰਾਹੀਂ ਭੇਜੀ ਗਈ ਹੈ। ਇਸ ਨਾਲ ਪੁਲਿਸ ਦੀ ਟੀਮ ਸਰਗਰਮ ਹੋ ਗਈ ਹੈ। ਬੰਬ ਹੋਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੇ ਤਰੁੰਤ ਸਕੂਲ ਨੂੰ ਖਾਲੀ ਕਰਾ ਦਿੱਤਾ ਹੈ। ਜਾਣਕਾਰੀ ਮਿਲਦਿਆਂ ਹੀ ਮਾਤਾ-ਪਿਤਾ ਸਕੂਲ ਤੋਂ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸੇ ਨੇ ਜਾਣਬੁਝ ਕੇ ਕੀਤਾ ਹੈ, ਪਰ ਫਿਰ ਵੀ ਪੁਲਿਸ ਟੀਮ ਜਾਂਚ ਵਿੱਚ ਜੁਟੀ ਹੋਈ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਸਕੂਲ ਵੱਲੋਂ 8:45 ਵਜੇ ਦੇ ਸਮੇ ‘ਤੇ ਪੁਲਿਸ ਨੂੰ ਬੰਬ ਹੋਣ ਦੀ ਖ਼ਬਰ ਮਿਲੀ। ਜਾਣਕਾਰੀ ਮਿਲਣ ਤੇ ਤਰੁੰਤ ਕ੍ਰਾਈਮ ਬ੍ਰਾਂਚ ਦੀ ਬੰਬ ਨਿਰੋਧਕ ਟੀਮ ਅਤੇ ਪੁਲਿਸ ਟੀਮ ਨੂੰ ਤਾਇਨਾਤ ਕੀਤਾ ਗਿਆ। ਸਕੂਲ ਨੂੰ ਖਾਲੀ ਕਰਵਾਇਆ ਗਿਆ। ਫਿਲਹਾਲ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ | ਇਸ ਤੋਂ ਪਹਿਲਾਂ ਵੀ ਦਿੱਲੀ ਦੇ ਸਕੂਲ ਵਿੱਚ ਅਜਿਹੀ ਖ਼ਬਰ ਸਾਹਮਣੇ ਆਈ ਸੀ।