Friday, November 15, 2024
HomeNationalਭੌਰੰਜ ਤੋਂ ਬਾਅਦ ਹਮੀਰਪੁਰ ਜ਼ਿਲੇ ਦੀ EVM ਹੋਈ ਖਰਾਬ, ਕਰੀਬ 40 ਮਿੰਟ...

ਭੌਰੰਜ ਤੋਂ ਬਾਅਦ ਹਮੀਰਪੁਰ ਜ਼ਿਲੇ ਦੀ EVM ਹੋਈ ਖਰਾਬ, ਕਰੀਬ 40 ਮਿੰਟ ਤੱਕ ਰੁਕੀ ਰਹੀ ਵੋਟਿੰਗ

ਹਿਮਾਚਲ ਪ੍ਰਦੇਸ਼ ‘ਚ ਹਮੀਰਪੁਰ ਵਿਧਾਨ ਸਭਾ ਹਲਕੇ ਦੀਆਂ 5 ਸੀਟਾਂ ‘ਤੇ ਸਵੇਰੇ 11 ਵਜੇ ਤੱਕ 5.61 ਫੀਸਦੀ ਪੋਲਿੰਗ ਦਰਜ ਕੀਤੀ ਗਈ। ਭੌਰੰਜ ਵਿਧਾਨ ਸਭਾ ਹਲਕੇ ਦੇ ਲਾਗਾਨਵਿਨ ਪੋਲਿੰਗ ਸਟੇਸ਼ਨ ਨੰਬਰ 1 ‘ਤੇ ਈਵੀਐਮ ਖਰਾਬ ਹੋਣ ਕਾਰਨ ਵੋਟਿੰਗ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ। ਇਸ ਦੇ ਨਾਲ ਹੀ ਬਰਸਰ ਵਿਧਾਨ ਸਭਾ ਹਲਕੇ ਦੇ ਭੇਬਰ ਵਿੱਚ ਵੀ ਈਵੀਐਮ ਖ਼ਰਾਬ ਹੋਣ ਮਗਰੋਂ ਬਦਲ ਦਿੱਤੀ ਗਈ ਹੈ। ਉੱਥੇ ਹੀ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਐਮ ਜੈਰਾਮ ਠਾਕੁਰ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਸਮੇਤ ਕਈ ਨੇਤਾਵਾਂ ਨੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਸਵੇਰੇ 9 ਵਜੇ ਤੱਕ 4.36% ਵੋਟਿੰਗ ਦਰਜ ਕੀਤੀ ਗਈ ਹੈ। ਸ਼ਿਮਲਾ ਵਿੱਚ 4.36%, ਕਾਂਗੜਾ ਵਿੱਚ 3.76%, ਸੋਲਨ ਵਿੱਚ 4.90%, ਚੰਬਾ ਵਿੱਚ 2.64%, ਹਮੀਰਪੁਰ ਵਿੱਚ 5.61%, ਸਿਰਮੌਰ ਵਿੱਚ 4.89%। ਕੁੱਲੂ ਵਿੱਚ 3.74%, ਲਾਹੌਲ ਸਪਿਤੀ ਵਿੱਚ 1.56%, ਊਨਾ ਵਿੱਚ 4.23%, ਕਿਨੌਰ ਵਿੱਚ 2.50%, ਮੰਡੀ ਵਿੱਚ 6.24% ਅਤੇ ਬਿਲਾਸਪੁਰ ਵਿੱਚ 2.35% ਵੋਟਿੰਗ ਹੋਈ ਹੈ।

ਭੇਬਰ ਤੋਂ ਬਾਅਦ ਹਮੀਰਪੁਰ ਜ਼ਿਲੇ ਦੀ EVM ਹੋਈ ਖਰਾਬ

ਜਾਣਕਾਰੀ ਲਈ ਦੱਸ ਦੇਈਏ ਕਿ ਵੋਟਿੰਗ ਵਿਚਕਾਰ ਹਮੀਰਪੁਰ ਜ਼ਿਲੇ ਦੇ ਨਾਦੌਨ ਵਿਧਾਨ ਸਭਾ ਹਲਕੇ ਦੇ ਪਖਰੋਲ ਪੋਲਿੰਗ ਸਟੇਸ਼ਨ ‘ਤੇ ਈਵੀਐਮ ਮਸ਼ੀਨ ਖਰਾਬ ਹੋਣ ਦੀ ਖਬਰ ਹੈ। ਇੱਥੇ ਕਰੀਬ 40 ਮਿੰਟ ਤੱਕ ਵੋਟਿੰਗ ਰੁਕੀ ਰਹੀ। ਵੋਟਰ ਲਾਈਨ ਵਿੱਚ ਖੜ੍ਹੇ ਹਨ। ਲੋਕ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ‘ਤੇ ਸਵਾਲ ਉਠਾ ਰਹੇ ਹਨ। ਹੁਣ ਤੱਕ ਇੱਥੇ 107 ਵੋਟਰ ਆਪਣੀ ਵੋਟ ਪਾ ਚੁੱਕੇ ਹਨ। ਅਧਿਕਾਰੀ ਨੇ ਦੱਸਿਆ ਕਿ ਵੀਵੀਪੀਏਟੀ ਮਸ਼ੀਨ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਇਹ ਪ੍ਰਕਿਰਿਆ ਰੁਕ ਗਈ ਹੈ, ਜਿਸ ਨੂੰ ਜਲਦੀ ਠੀਕ ਕਰ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments