ਨਵੀਂ ਦਿੱਲੀ: ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਅੱਜ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦੇਸ਼ ਵਿੱਚ ਪਹਿਲੀ ਵਾਰ ਇੱਕ ਨਿੱਜੀ ਪੁਲਾੜ ਕੰਪਨੀ ਵੱਲੋਂ ਬਣਾਏ ਰਾਕੇਟ ਵਿਕਰਮ-ਐਸ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ।
ਰਾਕੇਟ ਨੂੰ ਸਵੇਰੇ 11.30 ਵਜੇ ਸ਼੍ਰੀਹਰੀਕੋਟਾ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਲਾਂਚਪੈਡ ਤੋਂ ਲਾਂਚ ਕੀਤਾ ਗਿਆ। ਇਸ ਮਿਸ਼ਨ ਦਾ ਨਾਂ ‘ਪ੍ਰਰੰਭ’ ਰੱਖਿਆ ਗਿਆ। ਜੇਕਰ ਇਹ ਪ੍ਰਯੋਗ ਸਫਲ ਹੁੰਦਾ ਹੈ ਤਾਂ ਭਾਰਤ ਪ੍ਰਾਈਵੇਟ ਸਪੇਸ ਰਾਕੇਟ ਲਾਂਚ ਦੇ ਮਾਮਲੇ ‘ਚ ਮੋਹਰੀ ਦੇਸ਼ਾਂ ‘ਚ ਸ਼ਾਮਲ ਹੋ ਜਾਵੇਗਾ।