ਆਲਰਾਊਂਡਰ ਰਵਿੰਦਰ ਜਡੇਜਾ ‘ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਜੁਰਮਾਨਾ ਲਗਾਇਆ ਹੈ। ਜਡੇਜਾ ਨੂੰ ਆਈਸੀਸੀ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਜਿਸ ਕਾਰਨ ਉਸ ਨੂੰ ਇੱਕ ਡੀਮੈਰਿਟ ਪੁਆਇੰਟ ਮਿਲਿਆ ਹੈ ਅਤੇ ਨਾਲ ਹੀ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸਟਾਰ ਆਲਰਾਊਂਡਰ ਨੂੰ ਆਚਾਰ ਸੰਹਿਤਾ ਦੀ ਧਾਰਾ 2.20 ਦੀ ਉਲੰਘਣਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਹੈ |ਇਹ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੋਵਾਂ ‘ਤੇ ਲਾਗੂ ਹੁੰਦਾ ਹੈ।
ਜਡੇਜਾ ਨੇ ਅੰਪਾਇਰ ਦੀ ਇਜਾਜ਼ਤ ਤੋਂ ਬਿਨਾਂ ਪਹਿਲੀ ਪਾਰੀ ਦੌਰਾਨ ਹੱਥ ਦੀ ਉਂਗਲੀ ‘ਤੇ ਕਰੀਮ ਲਗਾ ਲਈ ਸੀ। ਭਾਰਤੀ ਆਲਰਾਊਂਡਰ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ ਅਤੇ ਜੁਰਮਾਨੇ ਨੂੰ ਵੀ ਸਵੀਕਾਰ ਕਰ ਲਿਆ। ਇਸ ਕਾਰਨ ਕੇਸ ਦੀ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।
ਮੈਚ ਦੀ ਪਹਿਲੀ ਪਾਰੀ ਦੌਰਾਨ ਆਸਟ੍ਰੇਲੀਆ ਦੀਆਂ ਪੰਜ ਵਿਕਟਾਂ ਡਿੱਗ ਗਈਆਂ ਸਨ। ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਲਈਆਂ ਸਨ। ਉਹ ਇੱਕ ਨਵੇਂ ਸਪੈੱਲ ਲਈ ਆਇਆ ਸੀ। ਐਲੇਕਸ ਕੈਰੀ ਅਤੇ ਪੀਟਰ ਹੈਂਡਸਕੋਮ ਕ੍ਰੀਜ਼ ‘ਤੇ ਸਨ। ਟੀਵੀ ‘ਤੇ ਦਿਖਾਇਆ ਗਿਆ, ਜਡੇਜਾ ਨੇ ਸਿਰਾਜ ਦੇ ਹੱਥ ਤੋਂ ਕੁਝ ਲਿਆ ਅਤੇ ਫਿਰ ਉਸ ਚੀਜ਼ ਨਾਲ ਆਪਣੀ ਸਪਿਨਿੰਗ ਉਂਗਲੀ ਨੂੰ ਰਗੜਿਆ। ਹਾਲਾਂਕਿ ਇਸ ਦੇ ਲਈ ਫੀਲਡ ਅੰਪਾਇਰ ਦੀ ਇਜਾਜ਼ਤ ਜ਼ਰੂਰੀ ਹੈ ਪਰ ਭਾਰਤੀ ਟੀਮ ਨੇ ਅਜਿਹਾ ਨਹੀਂ ਕੀਤਾ। ਜਿਸ ਤੋਂ ਬਾਅਦ ਆਸਟ੍ਰੇਲੀਅਨ ਮੀਡੀਆ ਨੇ ਇਸ ਨੂੰ ਲੈ ਕੇ ਹੰਗਾਮਾ ਮਚਾ ਦਿੱਤਾ।
ਰਿਪੋਰਟ ਦੇ ਅਨੁਸਾਰ, ਭਾਰਤੀ ਟੀਮ ਪ੍ਰਬੰਧਨ ਨੇ ICC ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਸੂਚਿਤ ਕੀਤਾ ਹੈ ਕਿ ਰਵਿੰਦਰ ਜਡੇਜਾ ਆਪਣੀ ਗੇਂਦਬਾਜ਼ੀ ਦੇ ਹੱਥ ਦੀ ਉਂਗਲੀ ‘ਤੇ ਦਰਦ ਤੋਂ ਅਰਾਮ ਪਾਉਣ ਵਾਲੀ ਕਰੀਮ ਦੀ ਵਰਤੋਂ ਕਰ ਰਿਹਾ ਸੀ।
ਭਾਰਤ ਦੀ ਇਸ ਜਿੱਤ ‘ਚ ਰਵਿੰਦਰ ਜਡੇਜਾ ਨੇ ਅਹਿਮ ਭੂਮਿਕਾ ਨਿਭਾਈ। ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ ‘ਚ 177 ਦੌੜਾਂ ‘ਤੇ ਆਊਟ ਹੋ ਗਈ ਸੀ। ਵਾਪਸੀ ਕਰਦੇ ਹੋਏ ਰਵਿੰਦਰ ਜਡੇਜਾ ਨੇ ਪੰਜ ਵਿਕਟਾਂ ਲਈਆਂ। ਜਵਾਬ ਵਿੱਚ ਰੋਹਿਤ ਸ਼ਰਮਾ ਨੇ ਕਪਤਾਨੀ ਵਾਲੀ ਪਾਰੀ ਵਿੱਚ 120 ਦੌੜਾਂ ਬਣਾਈਆਂ। ਉਨ੍ਹਾਂ ਤੋਂ ਬਾਅਦ ਅਕਸ਼ਰ ਪਟੇਲ ਅਤੇ ਜੱਡੂ ਨੇ ਪਚਾਸਾ ਜਾਡ ਇੰਡੀਆ ਨੂੰ 400 ਤੱਕ ਪਹੁੰਚਾਇਆ। ਮਤਲਬ ਕਿ ਭਾਰਤ ਦੇ ਖਾਤੇ ‘ਚ 223 ਦੌੜਾਂ ਦੀ ਲੀਡ ਆ ਗਈ।