Friday, November 15, 2024
HomeTechnologyਭਾਰਤ 'ਚ ਲਾਂਚ ਹੋਇਆ Oppo A17k ਸਮਾਰਟਫੋਨ, ਜਾਣੋ ਕੀਮਤ ਅਤੇ ਫੀਚਰਸ

ਭਾਰਤ ‘ਚ ਲਾਂਚ ਹੋਇਆ Oppo A17k ਸਮਾਰਟਫੋਨ, ਜਾਣੋ ਕੀਮਤ ਅਤੇ ਫੀਚਰਸ

Oppo ਦਾ ਨਵਾਂ ਸਮਾਰਟਫੋਨ Oppo A17k ਭਾਰਤ ‘ਚ ਲਾਂਚ ਹੋ ਗਿਆ ਹੈ। ਇਹ ਫੋਨ ਗੋਲਡ ਅਤੇ ਨੇਵੀ ਬਲੂ ਕਲਰ ਆਪਸ਼ਨ ‘ਚ ਆਉਂਦਾ ਹੈ। ਫੋਨ MediaTek ਪ੍ਰੋਸੈਸਰ ਸਪੋਰਟ, ਸਿੰਗਲ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ Oppo A17 ਨੂੰ ਇਸ ਸਾਲ ਸਤੰਬਰ ‘ਚ ਲਾਂਚ ਕੀਤਾ ਗਿਆ ਸੀ। ਫੋਨ ‘ਚ 1TB ਦਾ ਐਕਸਪੈਂਡੇਬਲ ਮਾਈਕ੍ਰੋ SD ਕਾਰਡ ਸਪੋਰਟ ਉਪਲਬਧ ਹੈ। ਆਓ ਜਾਣਦੇ ਹਾਂ Oppo A17k ਬਾਰੇ ਵਿਸਥਾਰ ਨਾਲ।

ਕੀਮਤਾਂ ਅਤੇ ਆੱਫਰਸ

Oppo A17k ਸਮਾਰਟਫੋਨ 4 GB ਰੈਮ ਅਤੇ 64 GB ਸਟੋਰੇਜ ਵੇਰੀਐਂਟ ‘ਚ ਆਉਂਦਾ ਹੈ।ਫੋਨ ਦੀ ਕੀਮਤ 10,499 ਰੁਪਏ ਹੈ। Oppo A17k ਸਮਾਰਟਫੋਨ ਨੂੰ ਈ-ਕਾਮਰਸ ਪਲੇਟਫਾਰਮ ਅਤੇ ਓਪੋ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਫ਼ੋਨ ਕੁਝ ਦਿਨਾਂ ਵਿੱਚ ਵਿਕਰੀ ਲਈ ਲਾਈਵ ਹੋ ਜਾਵੇਗਾ। ਫਿਲਹਾਲ ਵੈੱਬਸਾਈਟ ‘ਤੇ Oppo A17k ਸਮਾਰਟਫੋਨ Coming Soon ਦਿਖਾਈ ਦੇ ਰਿਹਾ ਹੈ।

Oppo A17k ਸਮਾਰਟਫੋਨ ‘ਚ 6.56 ਇੰਚ ਦੀ IPS LCD HD+ ਡਿਸਪਲੇ ਹੈ। ਫੋਨ 60Hz ਰਿਫਰੈਸ਼ ਰੇਟ ਸਪੋਰਟ ਨਾਲ ਆਉਂਦਾ ਹੈ। ਫੋਨ ‘ਚ 600 nits ਬ੍ਰਾਈਟਨੈੱਸ ਸਪੋਰਟ ਦਿੱਤਾ ਗਿਆ ਹੈ। ਫੋਨ ਐਂਡ੍ਰਾਇਡ 12 ਆਧਾਰਿਤ ColorOS 12.1 ਆਪਰੇਟਿੰਗ ਸਪੋਰਟ ਨਾਲ ਆਉਂਦਾ ਹੈ। Oppo A17k ਸਮਾਰਟਫੋਨ ‘ਚ MediaTek Helio G35 ਪ੍ਰੋਸੈਸਰ ਸਪੋਰਟ ਦਿੱਤਾ ਗਿਆ ਹੈ। ਫੋਨ ‘ਚ 1TB ਮਾਈਕ੍ਰੋ SD ਕਾਰਡ ਸਪੋਰਟ ਦਿੱਤਾ ਗਿਆ ਹੈ। Oppo A17k ਸਮਾਰਟਫੋਨ ਦੇ ਫਰੰਟ ‘ਚ 5MP ਕੈਮਰਾ ਹੈ। ਜਦਕਿ ਰੀਅਰ ‘ਚ ਸਿੰਗਲ 8MP ਸੈਂਸਰ ਨੂੰ ਸਪੋਰਟ ਕੀਤਾ ਗਿਆ ਹੈ। ਪਾਵਰ ਬੈਕਅਪ ਲਈ ਫੋਨ ‘ਚ 5,000mAh ਬੈਟਰੀ ਸਪੋਰਟ ਦਿੱਤੀ ਗਈ ਹੈ। ਫੋਨ ‘ਚ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਸਪੋਰਟ ਦਿੱਤਾ ਗਿਆ ਹੈ। ਫੋਨ ‘ਚ 4GB ਐਕਸਪੈਂਡੇਬਲ ਰੈਮ ਸਪੋਰਟ ਦਿੱਤੀ ਗਈ ਹੈ।

Oppo A17 ਦੇ ਸਪੈਸੀਫਿਕੇਸ਼ਨਸ

Oppo A17 ਸਮਾਰਟਫੋਨ ਡਿਊਲ ਸਿਮ ਸਪੋਰਟ ਨਾਲ ਆਉਂਦਾ ਹੈ। ਫੋਨ ‘ਚ ਐਂਡ੍ਰਾਇਡ 12 ਆਧਾਰਿਤ ColorOS 12.1.1 ਸਪੋਰਟ ਦਿੱਤਾ ਗਿਆ ਹੈ। ਫੋਨ ‘ਚ Octacore MediaTek Helio G35 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ‘ਚ 6.56 ਇੰਚ ਦੀ HD+ LCD ਡਿਸਪਲੇ ਹੈ। ਫੋਨ ‘ਚ 60Hz ਰਿਫਰੈਸ਼ ਰੇਟ ਸਪੋਰਟ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments