Friday, November 15, 2024
HomeBreakingਭਾਰਤ-ਆਸਟ੍ਰੇਲੀਆ ਟੈਸਟ ਮੈਚ 'ਚ PM ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼...

ਭਾਰਤ-ਆਸਟ੍ਰੇਲੀਆ ਟੈਸਟ ਮੈਚ ‘ਚ PM ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੈਚ ਦੇਖਣ ਪਹੁੰਚੇ।

ਅਹਿਮਦਾਬਾਦ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਮੈਚ ਅੱਜ ਤੋਂ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ |ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਟੈਸਟ ਮੈਚ ਦੇਖਣ ਪਹੁੰਚੇ। ਦੋਵੇਂ ਨੇ ਪਹਿਲਾਂ ਆਪਣੇ-ਆਪਣੇ ਦੇਸ਼ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ।

ਭਾਰਤ ਚਾਰ ਟੈਸਟਾਂ ਦੀ ਬਾਰਡਰ-ਗਾਵਸਕਰ ਟਰਾਫੀ ਵਿੱਚ 2-1 ਨਾਲ ਅੱਗੇ ਹੈ। ਅੱਜ ਆਖਰੀ ਮੈਚ ਖੇਡਿਆ ਜਾਣਾ ਹੈ। ਮੈਚ ਤੋਂ ਪਹਿਲਾਂ ਪੀਐਮ ਮੋਦੀ ਅਤੇ ਐਂਥਨੀ ਅਲਬਾਨੀਜ਼ ਨੇ ਭਾਰਤ ਅਤੇ ਆਸਟਰੇਲੀਆ ਦੇ ਖਿਡਾਰੀਆਂ ਨੂੰ ਮਿਲੇ। ਪੀਐਮ ਮੋਦੀ ਅਤੇ ਐਂਥਨੀ ਅਲਬਾਨੀਜ਼ ਨੇ ਵਿਸ਼ੇਸ਼ ਰੱਥ ਵਿੱਚ ਬੈਠ ਕੇ ਸਟੇਡੀਅਮ ਦਾ ਚੱਕਰ ਲਗਾਇਆ ।

PM  modi motera stadium

ਪੀਐਮ ਮੋਦੀ ਦੇ ਨਾਲ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ, ਮੁੱਖ ਮੰਤਰੀ ਭੂਪੇਂਦਰ ਪਟੇਲ, ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਵੀ ਮੈਚ ਦੇਖਣ ਪਹੁੰਚੇ। ਇਸ ਦੌਰਾਨ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਸਟੇਡੀਅਮ ਤੋਂ ਰਾਜ ਭਵਨ ਜਾਣ ਵਾਲੇ ਹਨ । ਇੱਥੋਂ ਉਹ ਦੁਪਹਿਰ 2 ਵਜੇ ਦਿੱਲੀ ਲਈ ਜਾਣ ਵਾਲੇ ਹਨ|

PM एल्बनीज ने PM मोदी के साथ सेल्फी ट्विटर पर शेयर की। उन्होंने लिखा- भारतीय प्रधानमंत्री नरेंद्र मोदी के साथ क्रिकेट के माध्यम से दोस्ती के 75 साल पूरे होने का जश्न।PM ਮੋਦੀ ਨੇ ਰੋਹਿਤ ਨੂੰ ਅਤੇ ਐਂਥਨੀ ਅਲਬਾਨੀਜ਼ ਨੇ ਸਟੀਵ ਸਮਿਥ ਨੂੰ ਟੋਪੀ ਪਹਿਨਾਈ। ਇਸ ਦੌਰਾਨ PM ਮੋਦੀ ਨੇ ਆਪਣੇ ਕਪਤਾਨ ਨਾਲ ਗੱਲ ਕਰ ਰਹੇ ਐਂਥਨੀ ਅਲਬਾਨੀਜ਼ ਨੂੰ ਖਿੱਚਿਆ ਅਤੇ ਉਨ੍ਹਾਂ ਨੂੰ ਫੋਟੋ ਲਈ ਕਿਹਾ। ਫਿਰ ਨਰਿੰਦਰ ਮੋਦੀ ਸਟੇਡੀਅਮ ‘ਚ ਦੋ ਕਪਤਾਨਾਂ ਅਤੇ ਦੋ ਪ੍ਰਧਾਨ ਮੰਤਰੀਆਂ ਦੀ ਇਤਿਹਾਸਕ ਫੋਟੋ ਖਿੱਚੀ ਗਈ।

ਪੀਐਮ ਮੋਦੀ ਕੈਪਟਨ ਰੋਹਿਤ ਸ਼ਰਮਾ ਦੇ ਨਾਲ ਮੈਦਾਨ ‘ਤੇ ਪੁੱਜੇ , ਜਿੱਥੇ ਰੋਹਿਤ ਨੇ ਉਨ੍ਹਾਂ ਨੂੰ ਸਾਰੇ ਖਿਡਾਰੀਆਂ ਨਾਲ ਮਿਲਾਇਆ। ਪ੍ਰਧਾਨ ਮੰਤਰੀ ਨੇ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨਾਲ ਹੱਥ ਮਿਲਾਇਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments