Nation Post

ਭਾਰਤੀ ਕ੍ਰਿਕਟ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਬੋਲੇ CM ਮਾਨ – ਅਰਸ਼ਦੀਪ ਪੰਜਾਬ ਦੀ ਸ਼ਾਨ

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਮੈਚ ਮੈਲਬੋਰਨ ਵਿੱਚ ਖੇਡਿਆ ਗਿਆ। ਦੇਸ਼ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਭਾਰਤੀ ਟੀਮ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਦਿੱਤਾ।

ਟੀਮ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, ”ਟੀ-20 ਵਿਸ਼ਵ ਕੱਪ 2022 ਦੌਰਾਨ ਪਾਕਿਸਤਾਨ ‘ਤੇ ਭਾਰਤ ਦੀ 4 ਵਿਕਟਾਂ ਨਾਲ ਜਿੱਤ ਨੇ ਸਾਰੇ ਭਾਰਤੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਅਰਸ਼ਦੀਪ ਸਿੰਘ ਪੰਜਾਬ ਦਾ ਮਾਣ ਹੈ, ਪੂਰੀ ਟੀਮ ਨੇ ਵਧੀਆ ਖੇਡਿਆ। ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ।

Exit mobile version