ਲੰਡਨ/ਕੋਲਕਾਤਾ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਿਕਟਕੀਪਰ ਤਾਨੀਆ ਸਪਨਾ ਭਾਟੀਆ ਕ੍ਰਿਕਟ ਸੀਰੀਜ਼ ਲਈ ਲੰਡਨ ਦੌਰੇ ‘ਤੇ ਹੈ ਪਰ ਉੱਥੇ ਉਸ ਦੇ ਨਾਲ ਹਾਦਸਾ ਵਾਪਰ ਗਿਆ। ਦਰਅਸਲ ਤਾਨੀਆ ਨੇ ਲੰਡਨ ਦੇ ਹੋਟਲ ਸਟਾਫ ‘ਤੇ ਚੋਰੀ ਦਾ ਇਲਜ਼ਾਮ ਲਗਾਇਆ ਹੈ। ਉਸਦਾ ਕਹਿਣਾ ਹੈ ਕਿ ਲੰਡਨ ਦੇ ਮੈਰੀਅਟ ਹੋਟਲ ਵਿੱਚ ਟੀਮ ਦੇ ਠਹਿਰਨ ਦੌਰਾਨ ਉਸਦੇ ਕਮਰੇ ਵਿੱਚੋਂ ਨਕਦੀ ਅਤੇ ਹੋਰ ਸਮਾਨ ਚੋਰੀ ਹੋ ਗਿਆ ਸੀ।
1/2 Shocked and disappointed at Marriot Hotel London Maida Vale management; someone walked into my personal room and stole my bag with cash, cards, watches and jewellery during my recent stay as a part of Indian Women’s Cricket team. @MarriottBonvoy @Marriott. So unsafe.
— Taniyaa Sapna Bhatia (@IamTaniyaBhatia) September 26, 2022
ਕ੍ਰਿਕਟਰ ਤਾਨੀਆ ਭਾਟੀਆ ਨੇ ਟਵੀਟ ਕੀਤਾ, ”ਮੈਂ ਮੈਰੀਅਟ ਹੋਟਲ ਲੰਡਨ ਮੈਡਾ ਵੈੱਲ ਪ੍ਰਬੰਧਨ ਤੋਂ ਹੈਰਾਨ ਅਤੇ ਨਿਰਾਸ਼ ਹਾਂ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨਾਲ ਮੇਰੇ ਹਾਲ ਹੀ ਵਿੱਚ ਠਹਿਰਨ ਦੌਰਾਨ ਕੋਈ ਵਿਅਕਤੀ ਮੇਰੇ ਕਮਰੇ ਵਿੱਚ ਦਾਖਲ ਹੋਇਆ ਅਤੇ ਨਕਦੀ, ਕਾਰਡ, ਘੜੀਆਂ ਅਤੇ ਗਹਿਣਿਆਂ ਸਮੇਤ ਮੇਰਾ ਬੈਗ ਚੋਰੀ ਕਰ ਲਿਆ। ਇਹ ਹੋਟਲ ਬਹੁਤ ਅਸੁਰੱਖਿਅਤ ਹੈ।”
ਉਨ੍ਹਾਂ ਮਾਮਲੇ ਦੀ ਜਲਦੀ ਜਾਂਚ ਅਤੇ ਹੱਲ ਕਰਨ ਦੀ ਮੰਗ ਵੀ ਕੀਤੀ। ਤਾਨੀਆ ਨੇ ਅਗਲੇ ਟਵੀਟ ਵਿੱਚ ਕਿਹਾ, “ਇਸ ਮਾਮਲੇ ਦੀ ਜਲਦੀ ਜਾਂਚ ਅਤੇ ਹੱਲ ਦੀ ਉਮੀਦ ਹੈ। ਇੰਗਲੈਂਡ ਕ੍ਰਿਕਟ ਬੋਰਡ (ਈ.ਸੀ.ਬੀ.) ਦੀ ਪਸੰਦ ਦੇ ਇੱਕ ਹੋਟਲ ਦੀ ਸੁਰੱਖਿਆ ਵਿੱਚ ਇਸ ਤਰ੍ਹਾਂ ਦੀਆਂ ਖਾਮੀਆਂ ਹੈਰਾਨੀਜਨਕ ਹਨ। ਉਮੀਦ ਹੈ ਕਿ ਉਹ ਵੀ ਇਸ ਵੱਲ ਧਿਆਨ ਦੇਣਗੇ।” ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਅਤੇ ਵਨਡੇ ਸੀਰੀਜ਼ ਲਈ ਇੰਗਲੈਂਡ ਗਈ ਸੀ। ਵਿਕਟਕੀਪਰ ਤਾਨੀਆ ਭਾਟੀਆ ਟੀ-20 ਸੀਰੀਜ਼ ਲਈ ਚੁਣੀ ਗਈ 16 ਮੈਂਬਰੀ ਟੀਮ ਦਾ ਹਿੱਸਾ ਸੀ।