Friday, November 15, 2024
HomeViralਭਾਈ ਅ੍ਰੰਮਿਤਪਾਲ ਸਿੰਘ ਦੀ ਮਰਸਡੀਜ਼ ਕਾਰ ਨੂੰ ਲੈ ਕੇ ਹੋਇਆ ਹੰਗਾਮਾ; ਹਰਿਆਣਾ...

ਭਾਈ ਅ੍ਰੰਮਿਤਪਾਲ ਸਿੰਘ ਦੀ ਮਰਸਡੀਜ਼ ਕਾਰ ਨੂੰ ਲੈ ਕੇ ਹੋਇਆ ਹੰਗਾਮਾ; ਹਰਿਆਣਾ ਦੇ ਨੰਬਰ ਵਾਲੀ ਕਾਰ ਦਾ ਕੀ ਹੈ ਸੱਚ ਤੁਸੀਂ ਵੀ ਜਾਣੋ |

ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਸਿੰਘ ਮਰਸਡੀਜ਼ ਕਾਰ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ। ਜਿਸ ‘ਤੇ ਹਰਿਆਣਾ ਦਾ ਨੰਬਰ ਚਿਪਕਿਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਕਾਰ ਹਰਿਆਣਾ ਦੇ ਇਕ ਵਪਾਰੀ ਅਤੇ ਭਾਜਪਾ ਸਮਰਥਕ ਦੇ ਨਾਂ ‘ਤੇ ਰਜਿਸਟਰਡ ਹੈ।

पंजाब | Punjab - Dainik Bhaskar

ਅੰਮ੍ਰਿਤਪਾਲ ਸਿੰਘ ਅਤੇ ਮਰਸਡੀਜ਼ ਕਾਰ ਨੰਬਰ HR72E1818 ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਗੱਲਾਂ ਵੀ ਹੋਣ ਲੱਗ ਗਈਆ। ਕਈਆਂ ਨੇ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਦਾ ਏਜੰਟ ਕਿਹਾ, ਜਦੋਂ ਕਿ ਕਈਆਂ ਨੇ ਉਸ ਨੂੰ ਆਈਐਸਆਈ ਦਾ ਏਜੰਟ ਕਿਹਾ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਸੰਗਤ ਨੇ ਇਹ ਕਾਰ ਉਨ੍ਹਾਂ ਨੂੰ ਦਿੱਤੀ ਹੈ। ਉਸ ਦੇ ਚਾਚਾ ਹਰਜੀਤ ਸਿੰਘ ਨੇ ਇਸ ਗੱਡੀ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।

ਇਹ ਕਾਰ ਹਰਿਆਣਾ ਦੇ ਇਕ ਵਪਾਰੀ ਪ੍ਰੇਮ ਨਾਥ ਮਿਹਾਨੀ ਦੇ ਨਾਂ ‘ਤੇ ਰਜਿਸਟਰਡ ਹੈ। ਪ੍ਰੇਮ ਨਾਥ ਵਪਾਰੀ ਹੋਣ ਦੇ ਨਾਲ-ਨਾਲ ਭਾਜਪਾ ਦਾ ਸਮਰਥਕ ਵੀ ਹਨ । ਸਾਰਿਆਂ ਨੇ ਰਜਿਸਟ੍ਰੇਸ਼ਨ ਦਾ ਵੇਰਵਾ ਦੇਖਿਆ, ਪਰ ਉਸ ਦੇ ਹੇਠਾਂ ਕਾਰ ਬਾਰੇ ਹਰਿਆਣਾ ਵੱਲੋਂ ਜਾਰੀ ਐਨਓਸੀ ਵੱਲ ਧਿਆਨ ਨਹੀਂ ਦਿੱਤਾ। ਟਰਾਂਸਫਰ ਲਈ ਕਾਰ ਦਾ NOC ਇਸ ਸਾਲ 17 ਜਨਵਰੀ 2023 ਨੂੰ ਜਾਰੀ ਕੀਤਾ ਗਿਆ ਸੀ।

ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੇ ਇਕ ਇੰਟਰਵਿਊ ਵਿਚ ਸਪੱਸ਼ਟ ਕੀਤਾ ਹੈ ਕਿ ਇਹ ਕਾਰ ਨਾ ਤਾਂ ਅੰਮ੍ਰਿਤਪਾਲ ਸਿੰਘ ਦੀ ਹੈ ਅਤੇ ਨਾ ਹੀ ਇਹ ਸੰਸਥਾ ਦੇ ਨਾਂ ‘ਤੇ ਰਜਿਸਟਰਡ ਹੈ। ਇਹ ਪਿੰਡ ਭੂਰਾ ਦੇ ਵਸਨੀਕ ਰਣਧੀਰ ਸਿੰਘ ਧੀਰਾ ਦੀ ਹੈ, ਜੋ ਖ਼ੁਦ ਵਿਦੇਸ਼ ਵਿੱਚ ਸੈਟਲ ਹੈ। ਉਸ ਨੇ ਪਿਛਲੇ ਮਹੀਨੇ ਇਨ੍ਹਾਂ ਨੂੰ ਖਰੀਦ ਕੇ ਚਲਾਉਣ ਲਈ ਦਿੱਤੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ ਇਸ ਗੱਡੀ ਨੂੰ ਆਪਣੇ ਭਰਾ ਦੇ ਨਾਂ ‘ਤੇ ਟਰਾਂਸਫਰ ਕਰਵਾਉਣਾ ਚਾਹੁੰਦਾ ਸੀ ਪਰ ਕਿਸੇ ਕਾਰਨ ਉਹ ਅਜੇ ਤੱਕ ਇਸ ਨੂੰ ਟਰਾਂਸਫਰ ਨਹੀਂ ਕਰਵਾ ਸਕਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments