Friday, November 15, 2024
HomeBreakingਬੰਬੇ ਹਾਈਕੋਰਟ ਨੇ ਐਕਟਰੈਸ ਅਨੁਸ਼ਕਾ ਸ਼ਰਮਾ ਦੀ ਪਟੀਸ਼ਨ ਕੀਤੀ ਰੱਦ,ਦੇਖੋ ਕਿ ਹੈ...

ਬੰਬੇ ਹਾਈਕੋਰਟ ਨੇ ਐਕਟਰੈਸ ਅਨੁਸ਼ਕਾ ਸ਼ਰਮਾ ਦੀ ਪਟੀਸ਼ਨ ਕੀਤੀ ਰੱਦ,ਦੇਖੋ ਕਿ ਹੈ ਸਾਰਾ ਮਾਮਲਾ |

ਐਕਟਰੈਸ ਅਨੁਸ਼ਕਾ ਸ਼ਰਮਾ ਦੀਆ ਬੰਬੇ ਹਾਈਕੋਰਟ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ| ਬੀਤੇ ਕੁਝ ਸਮੇਂ ਤੋਂ ਅਦਾਕਾਰਾ ਦਾ ਨਾਮ 2012-13 ਅਤੇ 2013-14 ਦੀ ਮਿਆਦ ਲਈ ਸੇਲ ਟੈਕਸ ਨੋਟਿਸ ਨੂੰ ਲੈ ਕੇ ਚਰਚਾ ‘ਚ ਹਨ। ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਸ ਸੇਲ ਟੈਕਸ ਨੋਟਿਸ ਦੇ ਵਿਰੁੱਧ ਅਦਾਲਤ ‘ਚ ਪਟੀਸ਼ਨ ਦਰਜ਼ ਕਰਵਾਈ ਸੀ। ਹੁਣ ਬੰਬੇ ਹਾਈ ਕੋਰਟ ਨੇ ਇਸ ਕੇਸ ਨੂੰ ਲੈ ਕੇ ਅਦਾਕਾਰਾ ਨੂੰ ਫੈਸਲਾ ਦੇ ਦਿੱਤਾ ਹੈ।

My City - Why Anushka Sharma is not signing a new project

ਜਾਣਕਾਰੀ ਦੇ ਅਨੁਸਾਰ ਅਨੁਸ਼ਕਾ ਸ਼ਰਮਾ ਦੀ ਸੇਲ ਟੈਕਸ ਨੋਟਿਸ ਨੂੰ ਲੈ ਕੇ ਬੰਬੇ ਹਾਈ ਕੋਰਟ ‘ਚ ਹੁਣ ਹੀ ਸੁਣਵਾਈ ਪੂਰੀ ਹੋਈ ਹੈ । ਕੋਰਟ ਨੇ ਅਦਾਕਾਰਾ ਦੀਆਂ ਪਟੀਸ਼ਨਾਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਵਿਕਰੀ ਕਰ ਦੇ ਡਿਪਟੀ ਕਮਿਸ਼ਨਰ ਅੱਗੇ ਅਪੀਲ ਦਰਜ਼ ਕਰਨ ਦਾ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਆਖਿਆ ਹੈ ਕਿ – ਜਦੋਂ ਸਾਲਸੀ ਦਾ ਪ੍ਰਬੰਧ ਹੈ ਤਾਂ ਫਿਰ ਸਿੱਧੇ ਹਾਈ ਕੋਰਟ ਕਿਉਂ ਆਉਣਾ ਹੋਇਆ ।ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ 2012 ਤੋਂ 2016 ਵਿਚਕਾਰ ਵਿਕਰੀ ਕਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਮਹਾਰਾਸ਼ਟਰ ਵੈਲਿਊ ਐਡਿਡ ਟੈਕਸ ਐਕਟ ਦੇ ਤਹਿਤ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ,ਜੋ ਇਨ੍ਹਾਂ ਸਾਲਾਂ ਲਈ ਟੈਕਸ ਦੀ ਮੰਗ ਸੀ ।

Bollywood actors clothing label: Anushka Sharma to launch her own clothing line - The Economic Times

ਇਸ ਕੇਸ ਨੂੰ ਲੈ ਕੇ ਅਦਾਕਾਰਾ ਦੇ ਵਿਰੁੱਧ ਚਲਦੇ ਹੋਏ ਸੇਲ ਟੈਕਸ ਵਿਭਾਗ ਨੇ ਬੰਬੇ ਹਾਈ ਕੋਰਟ ਨੂੰ ਮਾਮਲੇ ‘ਚ ਦੱਸਿਆ ਸੀ ਕਿ- ਅਵਾਰਡ ਸਮਾਰੋਹ ‘ਚ ਆਪਣੀ ਪੇਸ਼ਕਾਰੀ ‘ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣਾ ਕਾਪੀਰਾਈਟ ਹੁੰਦਾ ਸੀ ਅਤੇ ਇਸ ਦੌਰਾਨ ਜੋ ਵੀ ਕਮਾਈ ਹੁੰਦੀ ਹੈ, ਇਸ ‘ਤੇ ਵਿਕਰੀ ਟੈਕਸ ਦੇਣਾ ਉਨ੍ਹਾਂ ਦਾ ਫਰਜ਼ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments