ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅਸ਼ੋਕ ਮਲਹੋਤਰਾ, ਜਤਿਨ ਪਰਾਂਜਪੇ ਅਤੇ ਸੁਲਕਸ਼ਨਾ ਨਾਇਕ ਨੂੰ ਆਪਣੀ ਤਿੰਨ ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਵਿੱਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਮਲਹੋਤਰਾ ਨੇ 7 ਟੈਸਟ ਅਤੇ 20 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹ ਹਾਲ ਹੀ ਵਿੱਚ ਭਾਰਤੀ ਕ੍ਰਿਕਟਰ ਸੰਘ ਦੇ ਪ੍ਰਧਾਨ ਰਹੇ ਹਨ।
ਪਰਾਂਜਪੇ ਨੇ ਭਾਰਤ ਲਈ 4 ਵਨਡੇ ਖੇਡੇ ਹਨ ਅਤੇ ਪੁਰਸ਼ ਟੀਮ ਦੀ ਚੋਣ ਕਮੇਟੀ ਦਾ ਹਿੱਸਾ ਸਨ। CAC ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਹਨ ਜਿਵੇਂ ਕਿ ਚੋਣ ਕਮੇਟੀਆਂ ਦੀ ਨਿਯੁਕਤੀ ਦੇ ਨਾਲ-ਨਾਲ ਪੁਰਸ਼ ਅਤੇ ਮਹਿਲਾ ਰਾਸ਼ਟਰੀ ਟੀਮਾਂ ਲਈ ਕੋਚਾਂ ਦੀ ਚੋਣ ਕਰਨਾ। ਨਵੇਂ ਸੀਏਸੀ ਕੋਲ ਪਹਿਲਾਂ ਪੁਰਸ਼ ਟੀਮ ਲਈ ਚੋਣ ਕਮੇਟੀ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਹੋਵੇਗੀ।