ਰੈਪਰ MC Stan ਨੇ ਐਤਵਾਰ ਰਾਤ ਨੂੰ ਬਿੱਗ ਬੌਸ 16 ਦਾ ਖਿਤਾਬ ਜਿੱਤ ਲਿਆ। ਸ਼ਿਵ ਠਾਕਰੇ ਉਪ ਜੇਤੂ ਰਹੇ। ਇਹ ਸੀਜ਼ਨ 4 ਮਹੀਨੇ ਤੱਕ ਚੱਲਿਆ। ਇਨਾਮ ਵਜੋਂ MC Stan ਨੂੰ 31 ਲੱਖ ਰੁਪਏ ਅਤੇ ਇਕ ਲਗਜ਼ਰੀ ਕਾਰ ਮਿਲੀ। ਇਸ ਤੋਂ ਪਹਿਲਾਂ ਸਟੈਨ ਐਮਟੀਵੀ ਸ਼ੋਅ ਦੇ ਜੇਤੂ ਰਹਿ ਚੁੱਕੇ ਹਨ।
ਪ੍ਰਿਅੰਕਾ ਚਾਹਰ ਚੌਧਰੀ, ਸ਼ਿਵ ਠਾਕਰੇ ਅਤੇ ਐਮਸੀ ਸਟੈਨ ਅਖੀਰ ਦੇ 3 ਫਾਈਨਲਿਸਟਾਂ ਵਿੱਚ ਪਹੁੰਚੇ। ਪ੍ਰਿਅੰਕਾ ਅੰਤ ਵਿੱਚ ਬਾਹਰ ਹੋ ਗਈ। ਐਮਸੀ ਸਟੈਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਸ਼ੋਅ ਦਾ ਫਿਨਾਲੇ ਕਰੀਬ 5 ਘੰਟੇ ਤੱਕ ਚੱਲਿਆ। ਪ੍ਰਿਯੰਕਾ ਭਾਵੇਂ ਬਿੱਗ ਬੌਸ 16 ਦਾ ਖਿਤਾਬ ਨਹੀਂ ਜਿੱਤ ਸਕੀ, ਪਰ ਸਲਮਾਨ ਨੇ ਕਿਹਾ ਕਿ ਉਹ ਉਸ ਲਈ ਇੱਕ ਅਸਲੀ ਵਿਜੇਤਾ ਹੈ। ਸ਼ਾਲੀਨ ਭਨੋਟ ਅਤੇ ਅਰਚਨਾ ਗੌਤਮ ਵੀ ਸ਼ੋਅ ਦੇ ਅਖੀਰ ਦੇ 5 ਫਾਈਨਲਿਸਟਾਂ ਵਿੱਚ ਸ਼ਾਮਲ ਸਨ। ਪਰ ਫਿਨਾਲੇ ਵਿੱਚ ਸ਼ਾਲੀਨ ਅਤੇ ਅਰਚਨਾ ਬਾਹਰ ਹੋ ਗਏ।
ਗ੍ਰੈਂਡ ਫਿਨਾਲੇ ‘ਤੇ ਸਲਮਾਨ ਨੇ ਆਪਣੀ ਆਉਣ ਵਾਲੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਗੀਤ ‘ਨਈਓ ਲਗਾ’ ਲਾਂਚ ਕੀਤਾ। ਇਸ ਗੀਤ ‘ਚ ਸਲਮਾਨ ਅਭਿਨੇਤਰੀ ਪੂਜਾ ਨਾਲ ਸਕ੍ਰੀਨ ‘ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਖਾਸ ਤੌਰ ‘ਤੇ ਰਿਲੀਜ਼ ਕੀਤਾ ਹੈ।
ਐਮਸੀ ਸਟੈਨ ਦੀ ਬਾਰੇ ਦੱਸਿਆ ਤਾਂ ਉਸਦਾ ਅਸਲੀ ਨਾਮ ਅਲਤਾਫ ਸ਼ੇਖ ਹੈ ਅਤੇ ਉਹ ਪੁਣੇ ਦਾ ਰਹਿਣ ਵਾਲਾ ਹੈ। ਐਮਸੀ ਸਟੈਨ ਨੇ ਛੋਟੀ ਉਮਰ ਤੋਂ ਹੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸੀ|ਐਮਸੀ ਸਟੈਨ ਦੀ ਉਮਰ ਬਹੁਤ ਘੱਟ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਕਰੋੜਾਂ ਦੀ ਕਮਾਈ ਕਰ ਲਈ ਹੈ। ਸੰਪਤੀ ਦੀ ਦੱਸੀਆਂ ਤਾ ਐਮਸੀ ਸਟੈਨ 50 ਲੱਖ ਦੀ ਜਾਇਦਾਦ ਦੇ ਮਾਲਕ ਹਨ। ਉਹ ਆਪਣੇ ਗੀਤਾਂ ਅਤੇ ਕੰਸਰਟ ਤੋਂ ਹਰ ਮਹੀਨੇ ਲੱਖਾਂ ਰੁਪਏ ਕਮਾਉਂਦੇ ਹਨ। ਐਮਸੀ ਸਟੈਨ ਨੇ ਅੱਜ ਜੋ ਕੁਝ ਵੀ ਹਾਸਲ ਕੀਤਾ ਹੈ, ਉਸ ਨੇ ਆਪਣੀ ਮਿਹਨਤ ਨਾਲ ਕੀਤਾ ਹੈ ਅਤੇ ਇਹ ਸਭ ਉਸ ਦੇ ਗੀਤ ਦੱਸਦੇ ਹਨ |