ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਹਰ ਕੋਈ ਜਾਣਦਾ ਹੈ। ਜੇਕਰ ਹਿੰਦੀ ਸਿਨੇਮਾ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਸੇਨ ਦਾ ਨਾਂ ਇਸ ‘ਚ ਜ਼ਰੂਰ ਸ਼ਾਮਲ ਹੋਵੇਗਾ । ਇਸ ਸਮੇਂ ਸੁਸ਼ਮਿਤਾ ਸੇਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੁਸ਼ਮਿਤਾ ਸੇਨ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਹਿਲਾ ਦਿਲ ਦਾ ਦੌਰਾ ਪਿਆ ਸੀ। ਸੁਸ਼ਮਿਤਾ ਸੇਨ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਕਾਫੀ ਵਾਇਰਲ ਹੋ ਰਹੀ ਹੈ।
ਸੁਸ਼ਮਿਤਾ ਸੇਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਹਾਲ ਹੀ ‘ਚ ਦਿਲ ਦਾ ਦੌਰਾ ਪਿਆ ਹੈ। ਇਸ ਤੋਂ ਬਾਅਦ ਐਂਜੀਓਪਲਾਸਟੀ ਕਰਨੀ ਪਈ। ਹੁਣ ਉਹ ਠੀਕ ਹਨ। ਸੁਸ਼ਮਿਤਾ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, ‘ਆਪਣੇ ਦਿਲ ਨੂੰ ਹਮੇਸ਼ਾ ਖੁਸ਼ ਅਤੇ ਮਜ਼ਬੂਤ ਰੱਖੋ ਕਿਉਂਕਿ ਜਦੋਂ ਤੁਹਾਨੂੰ ਇਸਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇਗੀ ਤਾਂ ਇਹ ਤੁਹਾਡੇ ਨਾਲ ਖੜ੍ਹਾ ਹੋਵੇਗਾ। ਮੈਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਸਟੈਂਟ ਲਗਾਇਆ ਗਿਆ ਹੈ।
ਮੇਰੇ ਡਾਕਟਰ ਨੇ ਕਿਹਾ ਹੈ ਕਿ ਮੇਰਾ ਦਿਲ ਬਹੁਤ ਮਜ਼ਬੂਤ ਹੈ। ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਮੇਂ ਸਿਰ ਮਦਦ ਕੀਤੀ ਅਤੇ ਲੋੜੀਂਦੇ ਕਦਮ ਚੁੱਕੇ। ਇਹ ਪੋਸਟ ਮੇਰੇ ਪ੍ਰਸ਼ੰਸਕਾਂ ਲਈ ਹੈ। ਮੈਂ ਉਨ੍ਹਾਂ ਨੂੰ ਇਹ ਖੁਸ਼ਖਬਰੀ ਦੇਣੀ ਹਾਂ ਕਿ ਹੁਣ ਮੈਂ ਬਿਲਕੁਲ ਠੀਕ ਹਾਂ, ਦੁਬਾਰਾ ਨਵੀਂ ਜ਼ਿੰਦਗੀ ਜਿਊਣ ਲਈ ਤਿਆਰ ਹਾਂ।
ਸੁਸ਼ਮਿਤਾ ਸੇਨ ਦੀ ਉਮਰ 47 ਸਾਲ ਦੀ ਹੈ। ਉਹ ਹਮੇਸ਼ਾ ਫਿੱਟ ਰਹਿੰਦੀ ਹੈ। ਉਹ ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਹੈ। ਉਹ ਸੋਸ਼ਲ ਮੀਡੀਆ ‘ਤੇ ਫਿਟਨੈੱਸ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਸੁਸ਼ਮਿਤਾ ਦੇ ਪ੍ਰਸ਼ੰਸਕ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਉਨ੍ਹਾਂ ਨੂੰ ਦੁਵਾਵਾਂ ਦੇ ਰਹੇ ਹਨ।
ਜੇਕਰ ਸੁਸ਼ਮਿਤਾ ਸੇਨ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ‘ਚ ਸੁਸ਼ਮਿਤਾ ਸੇਨ ਆਪਣੀ ਸੁਪਰਹਿੱਟ ਵੈੱਬ ਸੀਰੀਜ਼ ‘ਆਰਿਆ’ ਦੇ ਸੀਜ਼ਨ 3 ‘ਚ ਨਜ਼ਰ ਆਵੇਗੀ। ਇਹ ਸੀਰੀਜ਼ OTT ਪਲੇਟਫਾਰਮ Disney Plus Hotstar ‘ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸੁਸ਼ਮਿਤਾ ਸੇਨ ਟਰਾਂਸਜੈਂਡਰ ਸ਼੍ਰੀ ਗੌਰੀ ਸਾਵੰਤ ‘ਤੇ ਆਧਾਰਿਤ ਬਾਇਓਪਿਕ ‘ਤਾਲੀ’ ‘ਚ ਵੀ ਆਪਣੀ ਅਦਾਕਾਰੀ ਦਿਖਾਏਗੀ।