ਜਾਣਕਾਰੀ ਦੇ ਅਨੁਸਾਰ ਕੇਰਲ ਦੇ ਤ੍ਰਿਸ਼ੂਰ ਜ਼ਿਲੇ ‘ਚ ਇੱਕ ਬਜ਼ੁਰਗ ਆਦਮੀ ਦੀ ਕਮੀਜ਼ ਦੀ ਜੇਬ ‘ਚ ਰੱਖੇ ਮੋਬਾਇਲ ਫੋਨ ਦੇ ਫਟਣ ਕਾਰਨ ਅੱਗ ਲੱਗ ਜਾਂਦੀ ਹੈ ਪਰ ਬਜ਼ੁਰਗ ਦਾ ਸੜ ਜਾਣ ਤੋਂ ਬਚਾ ਹੋ ਗਿਆ ਹੈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਮਹੀਨੇ ਦੇ ਅੰਦਰ ਇਹ ਮੋਬਾਈਲ ਫ਼ੋਨ ਦੇ ਅਚਾਨਕ ਫੱਟ ਜਾਣ ਦਾ ਤੀਸਰਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸਾ ਉਸ ਸਮੇਂ ਵਾਪਰਿਆ ਜਦੋਂ 76 ਸਾਲ ਦਾ ਬਜ਼ੁਰਗ ਆਦਮੀ ਮਾਰੋਟੀਚਲ ਖੇਤਰ ‘ਚ ਚਾਹ ਦੀ ਦੁਕਾਨ ’ਤੇ ਚਾਹ ਪੀਣ ਹੀ ਜਾ ਰਿਹਾ ਸੀ।
ਇਸ ਹਾਦਸੇ ਦੀ ਵੀਡੀਓ ਕਾਫੀ ਵਾਇਰਲ ਹੋ ਗਈ ਹੈ ਅਤੇ ਟੀਵੀ ਚੈਨਲਾਂ ‘ਤੇ ਵੀ ਦੇਖੀ ਗਈ ਹੈ, ਇਸ ਵੀਡੀਓ ‘ਚ ਬਜੁਰਗ ਆਦਮੀ ਦੁਕਾਨ ‘ਚ ਬੈਠ ਕੇ ਚਾਹ ਪੀਂ ਰਿਹਾ ਨਜ਼ਰ ਆ ਰਿਹਾ ਹੈ, ਅਚਾਨਕ ਉਸ ਦੀ ਕਮੀਜ਼ ਦੀ ਜੇਬ ‘ਚ ਰੱਖਿਆ ਫੋਨ ਬਲਾਸਟ ਹੋਣ ਕਾਰਨ ਅੱਗ ਲੱਗ ਜਾਂਦੀ ਹੈ। ਮੋਬਾਈਲ ਫ਼ੋਨ ਦੇ ਫੱਟ ਜਾਣ ਤੋਂ ਤੁਰੰਤ ਮਗਰੋਂ ਬਜ਼ੁਰਗ ਆਦਮੀ ਛਾਲ ਮਾਰਦਾ ਹੈ ਤੇ ਕਮੀਜ਼ ਦੀ ਜੇਬ ‘ਚੋਂ ਮੋਬਾਈਲ ਫ਼ੋਨ ਬਾਹਰ ਕੱਢ ਰਿਹਾ ਹੈ। ਇਸੇ ਦੌਰਾਨ ਫ਼ੋਨ ਦੇ ਜ਼ਮੀਨ ‘ਤੇ ਡਿੱਗ ਜਾਣ ਦੀ ਵਜ੍ਹਾ ਨਾਲ ਵਿਅਕਤੀ ਝੁਲਸ ਜਾਣ ਤੋਂ ਬਚ ਜਾਂਦਾ ਹੈ।ਪੁਲਿਸ ਦੇ ਇੱਕ ਅਫਸਰ ਨੇ ਕਿਹਾ ਹੈ ਕਿ ਵਿਅਕਤੀ ਵਾਲ-ਵਾਲ ਬਚ ਗਿਆ ਹੈ।