ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੀ ਗਈ ਫਾਈਲ ਨਹੀਂ ਪਹੁੰਚੀ ਸੀ। ਇਸ ਕਾਰਨ ਕੈਦੀਆਂ ਦੀ ਰਿਹਾਈ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ । ਪਰ ਦੁਬਾਰਾ ਫਿਰ ਕੈਬਨਿਟ ਵਿੱਚ ਮੀਟਿੰਗ ਹੋਣ ਤੇ ਇਸ ਫਾਈਲ ਉੱਤੇ ਕੋਈ ਚਰਚਾ ਨਹੀਂ ਕੀਤੀ ਗਈ |
ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਸਬੰਧੀ ਕੋਈ ਚਰਚਾ ਨਹੀਂ ਕੀਤੀ ਗਈ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪ੍ਰੈਲ ਮਹੀਨੇ ‘ਚ ਹੀ ਰਿਹਾਈ ਮਿਲੇਗੀ । ਜਿਸ ਕਰਕੇ ਸਭ ਨੂੰ ਹੋਰ ਇੰਤਜ਼ਾਰ ਕਰਨਾ ਪੈਣਾ ਹੈ |
ਦੱਸਿਆ ਜਾ ਰਿਹਾ ਹੈ ਕਿ 75ਵੇਂ ਆਜ਼ਾਦੀ ਦੇ ਮੌਕੇ ਤੇ ਹਰ ਸੂਬੇ ਨੇ ਚੰਗੇ ਆਚਰਣ ਕਾਰਨ 26 ਜਨਵਰੀ ਨੂੰ ਕੁਝ ਕੈਦੀਆਂ ਨੂੰ ਰਿਹਾਈ ਦਿੱਤੀ ਗਈ ਸੀ। ਇਸ ਦੌਰਾਨ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਪੰਜਾਬ ਜੇਲ੍ਹ ਮੰਤਰਾਲੇ ਵੱਲੋਂ ਤਿਆਰ ਕੀਤੀ ਲਿਸਟ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੋਵੇਗਾ ਪਰ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚੋ ਬਾਹਰ ਨਹੀਂ ਆਏ | ਜੇਕਰ ਨਵਜੋਤ ਸਿੰਘ ਸਿੱਧੂ ਅਤੇ ਹੋਰ ਕੈਦੀਆਂ ਦੀ ਫਾਈਲ ਕੈਬਨਿਟ ਕੋਲ ਹੁੰਦੀ ਤਾਂ ਇਸ ਨੂੰ ਰਾਜਪਾਲ ਕੋਲ ਦਸਤਖਤ ਲਈ ਭੇਜਿਆ ਜਾਣਾ ਸੀ। ਇਸ ਤੋਂ ਬਾਅਦ ਕੈਦੀਆਂ ਦੀ ਰਿਹਾਈ ਦਾ ਦਿਨ ਰੱਖਿਆ ਜਾਣਾ ਸੀ। ਪ੍ਰੰਤੂ ਅਜਿਹਾ ਨਹੀਂ ਹੋਇਆ ।
ਦੱਸਿਆ ਜਾ ਰਿਹਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਅਪ੍ਰੈਲ ਦੇ ਪਹਿਲੇ ਜਾਂ ਦੂਸਰੇ ਹਫ਼ਤੇ ਤੈਅ ਹੋਵੇਗੀ | ਨਵਜੋਤ ਸਿੰਘ ਸਿੱਧੂ ਦੀ ਸਜ਼ਾ 19 ਮਈ ਨੂੰ ਇੱਕ ਸਾਲ ਪੂਰਾ ਹੋਵੇਗਾ । ਪ੍ਰੰਤੂ ਨਿਯਮਾਂ ਅਨੁਸਾਰ ਉਸ ਨੂੰ ਅਪ੍ਰੈਲ ‘ਵਿੱਚ ਰਿਹਾਈ ਮਿਲੇਗੀ |