ਪੰਜਾਬ ਸਰਕਾਰ ਨੇ PSTET ਦਾ ਪੇਪਰ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਪੇਪਰ ਹੁਣ 30 ਅਪ੍ਰੈਲ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ । ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪੇਪਰ ਬਿਨ੍ਹਾਂ ਕਿਸੇ ਫੀਸ ਦੇ ਲਿਆ ਜਾ ਰਿਹਾ ਹੈ । ਕੁਝ ਦਿਨ ਪਹਿਲਾ PSTET ਦਾ ਪੇਪਰ ਪ੍ਰਸ਼ਨ ਪੱਤਰ ‘ਚ ਗੜਬੜੀ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ |
PSTET ਦੇ ਪੇਪਰ ਲਈ ਬਹੁਤ ਸਾਰੇ ਉਮੀਦਵਾਰਾਂ ਨੇ ਪੇਪਰ ਦੇਣਾ ਸੀ। ਪਰ ਪੇਪਰ ਵਿੱਚ 60 ਵਿੱਚੋਂ 57 ਪ੍ਰਸ਼ਨਾਂ ਲਈ, ਚਾਰ ਵਿਕਲਪਾਂ ਵਿੱਚੋਂ ਇੱਕ ਨੂੰ ਹਾਈਲਾਈਟ ਕੀਤਾ ਗਿਆ ਸੀ। ਟੈਸਟ ਵਿੱਚ, ਹਾਈਲਾਈਟ ਕੀਤੇ ਵਿਕਲਪਾਂ ਵਿੱਚੋਂ 60 ਪ੍ਰਤੀਸ਼ਤ ਸਹੀ ਸੀ । ਇਸ ਤੋਂ ਇਲਾਵਾ ਪੇਪਰ ਵਿੱਚ ਹੋਰ ਗਲਤੀਆਂ ਵੀ ਸੀ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ GNDU ਨੂੰ ਪੇਪਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।