PSEB ਨੇ 10ਵੀਂ ਜਮਾਤ 2023 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਹੈ। ਇਸ ਵਾਰ ਫਿਰ ਤੋਂ ਧੀਆਂ ਨੇ ਹੀ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਫਰੀਦਕੋਟ ਦੀ ਗਗਨਦੀਪ ਕੌਰ ਨੇ 650 ‘ਚੋਂ 650 ਨੰਬਰਾ ਨਾਲ 100 ਫ਼ੀਸਦੀ ਅੰਕ ਲੈ ਕੇ ਪੰਜਾਬ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਫਰੀਦਕੋਟ ਦੀ ਹੀ ਬੱਚੀ ਨਵਜੋਤ ਕੌਰ ਨੇ 650 ‘ਚੋਂ 648 ਅੰਕ ਲੈ ਕੇ 99.69 ਫ਼ੀਸਦੀ ਨਾਲ ਦੂਜਾ ਸਥਾਨ ਤੇ ਮਾਨਸਾ ਦੀ ਹਰਮਨਦੀਪ ਕੌਰ ਨੇ 650 ‘ਚੋਂ 646 ਅੰਕ ਲੈ ਕੇ 99.38 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
10ਵੀਂ ਕਲਾਸ ਦਾ ਕੁੱਲ ਨਤੀਜਾ 97.53 ਫ਼ੀਸਦੀ ਰਿਹਾ ਹੈ। ਸਰਕਾਰੀ ਸਕੂਲਾਂ ਦਾ ਨਤੀਜਾ 97.76 ਫ਼ੀਸਦੀ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97 ਫ਼ੀਸਦੀ ਰਿਹਾ ਹੈ। 10ਵੀਂ ਕਲਾਸ ‘ਚੋ 98.46 ਫ਼ੀਸਦੀ ਲੜਕੀਆਂ ਤੇ 96.73 ਫ਼ੀਸਦੀ ਲੜਕੇ ਪਾਸ ਹੋ ਗਏ ਹਨ ।
10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 27 ਮਈ ਨੂੰ ਸਿੱਖਿਆ ਬੋਰਡ ਦੀ ਵੈੱਬਸਾਈਟ www,pseb.ac.in ਤੇ www.indiaresults.com ’ਤੇ ਦੇਖਿਆ ਜਾ ਸਕਦਾ ਹੈ। ਦੋਵੇਂ ਵੈੱਬ-ਸਾਈਟਜ਼ ਤੋਂ ਵਿਦਿਆਰਥੀ ਆਪਣਾ ਨਤੀਜਾ ਦੇਖ ਸਕਦੇ ਤੇ ਡਾਊਨਲੋਡ ਕਰ ਸਕਦੇ ਹਨ।