Brick Price: ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਆਮ ਜਨਤਾ ਨੂੰ ਕਾਫੀ ਪ੍ਰਭਾਵਿਤ ਕਰ ਰਹੀ ਹੈ। ਇਸ ਕਾਰਨ ਆਮ ਜਨਤਾ ਤੋਂ ਲੈ ਕੇ ਕਈ ਕਾਰੋਬਾਰੀ ਵੀ ਪਰੇਸ਼ਾਨ ਹਨ। ਇਸ ਮਹਿੰਗਾਈ ਨੇ ਕੋਲੇ ਦਾ ਭੱਠਾ ਕਾਰੋਬਾਰ ਵੀ ਘਾਟੇ ਵਿੱਚ ਲਿਆ ਛੱਡਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇੱਟਾਂ ਦੀ ਕੀਮਤ ‘ਚ ਕਾਫੀ ਵਾਧਾ ਹੋਇਆ ਹੈ। ਦਰਅਸਲ, ਪੰਜਾਬ ਵਿੱਚ ਇੱਟਾਂ ਦੀ ਕੀਮਤ ਵਿੱਚ 500 ਰੁਪਏ ਦਾ ਵਾਧਾ ਹੋਇਆ ਹੈ। ਹੁਣ ਇੱਟਾਂ ਦੀ ਕੀਮਤ 5500 ਰੁਪਏ ਪ੍ਰਤੀ 1000 ਤੋਂ ਵੱਧ ਕੇ 6000 ਰੁਪਏ ਪ੍ਰਤੀ ਹਜ਼ਾਰ ਹੋ ਗਈ ਹੈ।
ਕੋਲੇ ਦੀ ਗੱਲ ਕਰਿਏ ਤਾਂ ਪਿਛਲੇ ਇੱਕ ਸਾਲ ਵਿੱਚ ਕੋਲੇ ਦੀ ਕੀਮਤ 10,000 ਰੁਪਏ ਪ੍ਰਤੀ ਟਨ ਤੋਂ ਵਧ ਕੇ 25,000 ਰੁਪਏ ਪ੍ਰਤੀ ਟਨ ਹੋ ਗਈ ਸੀ। ਜੀਐਸਟੀ ਵੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ। ਜਿਸਦੇ ਚੱਲਦੇ ਇੱਟਾਂ ਦੀ ਕੀਮਤ ਵਿੱਚ ਵੀ ਵਾਧਾ ਹੋਇਆ। ਇਸ ਕਾਰਨ ਭੱਟਾਂ ਮਾਲਕਾਂ ਨੂੰ ਜ਼ਿਆਦਾ ਮੁਨਾਫਾ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਭੱਠਾ ਮਾਲਕ ਹੋਏ ਪਰੇਸ਼ਾਨ
ਇਸ ਦੌਰਾਨ ਮਹਿੰਗੇ ਕੋਲੇ ਤੋਂ ਪਰੇਸ਼ਾਨ ਹੋ ਕੇ ਇਸ ਵਾਰ ਜ਼ਿਲ੍ਹੇ ਭਰ ਦੇ 127 ਭੱਠਾ ਮਾਲਕਾਂ ਨੇ ਪਿਛਲੇ ਸਾਲ ਨਾਲੋਂ ਡੇਢ ਮਹੀਨਾ ਪਹਿਲਾਂ ਹੀ ਭੱਠਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਕੋਲੇ ਦੀਆਂ ਵਧਦੀਆਂ ਕੀਮਤਾਂ ਅਤੇ ਜੀਐਸਟੀ ਵਧਣ ਕਾਰਨ ਭੱਠਾ ਕਾਰੋਬਾਰ ਲਗਾਤਾਰ ਘਾਟੇ ਵਿੱਚ ਜਾ ਰਿਹਾ ਹੈ। ਜਿਸ ਕਾਰਨ 31 ਮਈ ਨੂੰ ਹੀ ਭੱਠਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕੋਲਾ ਨੀਤੀ ਨਹੀਂ ਬਣਾਉਂਦੀ ਤਾਂ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਭੱਠਿਆਂ ਨੂੰ ਚਾਲੂ ਨਹੀਂ ਕੀਤਾ ਜਾਵੇਗਾ।