ਅਮਲੋਹ ਦੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੇ ਕਰੀਬੀ ਰਹੇ ਯੂਥ ਵਿੰਗ ਦੇ ਮੈਬਰ ਸ਼ਰਨ ਭੱਟੀ ਨੇ ਟਰੇਨ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਸ਼ਰਨ ਭੱਟੀ ਮੌਜੂਦਾ ਵੇਲੇ ‘ਚ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ‘ਚ ਕੰਮ ਕਰਦੇ ਸੀ। ਉਨ੍ਹਾਂ ਨੇ ਆਤਮਹੱਤਿਆ ਦੀ ਵਜ੍ਹਾ ਕਾਰੋਬਾਰ ‘ਚ ਆਪਣੇ ਪਾਰਟਨਰ ਅਤੇ ਕੁੱਝ ਦੋਸਤਾਂ ਵੱਲੋਂ ਧੋਖਾ ਦੇਣ ਦੀ ਗੱਲ ਦੱਸੀ ਹੈ। ਇਸ ਕੇਸ ਦੀ ਜਾਂਚ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਕੀਤੀ ਜਾਣੀ ਹੈ।
ਪੁਲਿਸ ਵੱਲੋਂ ਸ਼ਰਨ ਭੱਟੀ ਦੇ ਪਰਿਵਾਰ ਦੇ ਮੈਬਰਾਂ ਨੂੰ ਜਾਣਕਾਰੀ ਦੇ ਕੇ ਬਿਆਨ ਦਰਜ ਕਰਨ ਲਈ ਬੁਲਾ ਲਿਆ ਗਿਆ ਹੈ। ਸੂਚਨਾ ਦੇ ਅਨੁਸਾਰ ਆਤਮਹੱਤਿਆ ਕਰਨ ਤੋਂ ਪਹਿਲਾਂ ਸ਼ਰਨ ਭੱਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਕਾਰੋਬਾਰ ‘ਚ ਉਸ ਦੇ ਸਾਥੀ ਬੀਤੇ ਇੱਕ ਮਹੀਨੇ ਤੋਂ ਉਸ ਨੂੰ ਮਾਨਸਿਕ ਤੌਰ ‘ਤੇ ਤੰਗ ਕਰ ਰਹੇ ਸੀ।
ਇਸ ਤੋਂ ਬਿਨਾਂ ਪਿੰਡ ਦੇ ਸਰਪੰਚ ‘ਤੇ ਇੱਕ ਨਿੱਜੀ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਵੀ ਉਸ ਨਾਲ ਧੋਖਾ ਕੀਤਾ ਹੈ, ਇਸ ਕਾਰਨ ਉਹ ਆਤਮਹੱਤਿਆ ਕਰਨ ਲੱਗਾ ਹੈ। ਇਸ ਤੋਂ ਇਲਾਵਾ ਉਸ ਨੇ ਸੋਸ਼ਲ ਮੀਡਿਆ ਦੀ ਪੋਸਟ ‘ਚ ਇਹ ਵੀ ਕਿਹਾ ਹੈ ਕਿ ਉਹ ਜਿਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਆਤਮਹੱਤਿਆ ਕਰਨ ਜਾ ਰਿਹਾ ਹੈ, ਉਨ੍ਹਾਂ ਦੀ ਸਾਰੀ ਸੂਚਨਾ ਅਤੇ ਨਾਮ ਵੀ ਦੱਸ ਕੇ ਜਾਣ ਵਾਲਾ ਹੈ।