ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ‘ਤੇ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਜਿਆਦਾ ਸੰਪਤੀ ਦੇ ਮਾਮਲੇ ‘ਚ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ ਅਤੇ ਬੁੱਧਵਾਰ ਸਵੇਰੇ 10.30 ਵਜੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਚਰਨਜੀਤ ਸਿੰਘ ਚੰਨੀ ਨੂੰ ਪਹਿਲੀ ਵਾਰ ਵਿਜੀਲੈਂਸ ਬਿਊਰੋ ਵੱਲੋਂ ਬੁਲਾਇਆ ਗਿਆ ਹੈ।
ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਲਈ ਪੂਰੀ ਯੋਜਨਾ ਬਣਾ ਲਈ ਹੈ। ਉਨ੍ਹਾਂ ਦੀ ਸੰਪਤੀ ਦੇ ਬਾਰੇ ਸਬੂਤ ਵੀ ਜੁਟਾਏ ਜਾ ਰਹੇ ਹਨ , ਤਾਂ ਜੋ ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਵਿਜੀਲੈਂਸ ਬਿਊਰੋ ਨੂੰ ਕੋਈ ਵੀ ਦਿਕਤ ਨਾ ਹੋਵੇ ।ਵਿਜੀਲੈਂਸ ਬਿਊਰੋ ਨੇ ਹਾਲੇ ਤੱਕ ਚਰਨਜੀਤ ਚੰਨੀ ਵਿਰੁੱਧ ਕੋਈ ਮਾਮਲਾ ਦਰਜ਼ ਨਹੀਂ ਕੀਤਾ|