ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਮੁੜ ਤੋਂ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਦੌਰੇ ਕਰਨ ਪਹੁੰਚਣਗੇ। ਇਸ ਬਾਰੇ ਗਵਰਨਰ ਹਾਊਸ ਤੋਂ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅਤੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਭੇਜਿਆ ਹੋਇਆ ਹੈ। ਪੰਜਾਬ ਦੇ ਰਾਜਪਾਲ ਦਾ ਇਹ ਦੌਰਾ 7-8 ਜੂਨ ਨੂੰ ਸ਼ੁਰੂ ਹੋ ਜਾਵੇਗਾ। ਰਾਜਪਾਲ ਦੇ ਦੌਰਾ ਕਰਨ ਦੀ ਵਜ੍ਹਾ ਸੁਰੱਖਿਆ ਦੀਆ ਤਿਆਰੀਆਂ ਅਤੇ ਮਾਈਨਿੰਗ ਗਤੀਵਿਧੀਆਂ ਸਣੇ ਹੋਰ ਵਜ੍ਹਾ ਕਰਕੇ ਵੀ ਦੱਸਿਆ ਜਾ ਰਿਹਾ ਹੈ।
ਰਾਜਪਾਲ ਬਨਵਾਰੀਲਾਲ ਪੁਰੋਹਿਤ ਇਸ ਸਮੇਂ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਦੌਰੇ ਕਰਨ ਜਾਣਗੇ । ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਰਾਜਪਾਲ ਦੇ ਇਸ ਦੌਰੇ ਵਿੱਚ ਉਨ੍ਹਾਂ ਦੇ ਨਾਲ ਜਾ ਸਕਦੇ ਨੇ। ਇਸ ਦੌਰਾਨ ਹੋਰ ਅਫਸਰ ਅਤੇ ਡੀਜੀਪੀ ਵੀ ਨਾਲ ਹੋ ਸਕਦੇ ਹਨ। ਰਾਜਪਾਲ ਬਨਵਾਰੀਲਾਲ ਪੁਰੋਹਿਤ ਲਗਭਗ 3 ਮਹੀਨੇ ਪਹਿਲਾਂ ਪੰਜਾਬ ਦੇ ਸਰਹੱਦੀ ਜਿਲ੍ਹਿਆਂ ਦਾ ਦੌਰਾ ਕਰਨ ਗਏ ਸੀ।
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਆਪਣੇ ਪਹਿਲਾ ਦੇ ਦੌਰੇ ਦੌਰਾਨ ਪਾਕਿਸਤਾਨ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਸਬੰਧੀ ਗੱਲ ਆਖੀ ਸੀ। ਸਰਹੱਦ ‘ਤੇ ਸਖ਼ਤੀ ਹੋਣ ਤੋਂ ਬਾਅਦ ਵੀ ਚੋਰ ਰਸਤਿਆਂ ਰਾਹੀਂ ਨਸ਼ੇ ਦੇ ਆਉਣ ਬਾਰੇ ਗੱਲ ਕੀਤੀ ਸੀ । ਉਨ੍ਹਾਂ ਸੂਬਾ ਸਰਕਾਰ ਨੂੰ ਆਖਿਆ ਸੀ ਕਿ ਜੇ ਨਸ਼ਿਆਂ ‘ਤੇ ਰੋਕ ਲਗਾਉਣਾ ਔਖਾ ਹੋ ਰਿਹਾ ਹੈ ਤਾਂ ਕੇਂਦਰ ਸਰਕਾਰ ਤੋਂ ਖੁੱਲ੍ਹ ਕੇ ਸਹਾਇਤਾ ਮੰਗ ਸਕਦੇ ਹੋ।