Friday, November 15, 2024
HomeBreakingਪੰਜਾਬ ਦੇ ਫਾਜ਼ਿਲਕਾ 'ਚ ਭਲਾ ਰਾਮ ਨਾਂ ਦੇ ਵਿਅਕਤੀ ਨੂੰ ਲੱਗੀ 2.5...

ਪੰਜਾਬ ਦੇ ਫਾਜ਼ਿਲਕਾ ‘ਚ ਭਲਾ ਰਾਮ ਨਾਂ ਦੇ ਵਿਅਕਤੀ ਨੂੰ ਲੱਗੀ 2.5 ਕਰੋੜ ਦੀ ਲਾਟਰੀ; 1990 ਤੋਂ ਕਰ ਰਿਹਾ ਸੀ ਕੋਸ਼ਿਸ |

ਫਾਜ਼ਿਲਕਾ ‘ਚ ਢਾਈ ਕਰੋੜ ਦੀ ਲਾਟਰੀ ਦਾ ਮਾਲਕ ਸਾਹਮਣੇ ਆ ਗਿਆ ਹੈ। ਇਹ ਇਨਾਮ ਪਿੰਡ ਰਾਮਕੋਟ ਦੇ ਵਾਸੀ ਭਲਾ ਰਾਮ ਨਾਮ ਦੇ ਵਿਅਕਤੀ ਨੇ ਜਿੱਤਿਆ ਹੈ। ਭਲਾ ਰਾਮ ਇਨਾਮੀ ਰਾਸ਼ੀ ਹਾਸਲ ਕਰਕੇ ਇੱਕ ਹੀ ਦਿਨ ਵਿੱਚ ਕਰੋੜਪਤੀ ਬਣ ਚੁੱਕੇ ਹਨ। ਹਾਲੇ ਉਨ੍ਹਾਂ ਤੋਂ ਲਾਟਰੀ ਟਿਕਟ ਲੈ ਕੇ ਭੇਜੀ ਜਾਵੇਗੀ। ਜਿਸ ਤੋਂ ਬਾਅਦ ਇਨਾਮੀ ਰਾਸ਼ੀ ਉਨ੍ਹਾਂ ਨੂੰ ਮਿਲ ਜਾਵੇਗੀ।

ਸੂਚਨਾ ਦਿੰਦੇ ਹੋਏ ਲਾਟਰੀ ਏਜੰਟ ਰੂਪ ਚੰਦ ਲਾਟਰੀ ਵਾਲੇ ਦੇ ਡਾਇਰੈਕਟਰ ਰੂਪ ਚੰਦ ਅਤੇ ਬੌਬੀ ਬਵੇਜਾ ਨੇ ਕਿਹਾ ਹੈ ਕਿ 5 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਡੀਅਰ 500 ਮਾਸਿਕ ਲਾਟਰੀ ਟਿਕਟ ਨੰਬਰ 249092 ਖਰੀਦੀ ਗਈ ਸੀ। ਜਿਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਚਾਰ ਦਿਨ ਦੇ ਮਗਰੋਂ ਭਲਾ ਰਾਮ ਵਾਸੀ ਰਾਮਕੋਟ ਦਾ ਫੋਨ ਆਉਂਦਾ ਹੈ ਕਿ ਉਸ ਕੋਲ ਇਨਾਮੀ ਰਾਸ਼ੀ ਵਾਲੀ ਟਿਕਟ ਹੈ।

ਜਿਸ ਤੋਂ ਬਾਅਦ ਫਾਜ਼ਿਲਕਾ ਵਿਖੇ ਉਨ੍ਹਾਂ ਦੀ ਦੁਕਾਨ ‘ਤੇ ਪੁੱਜ ਕੇ ਲਾਟਰੀ ਆਪ੍ਰੇਟਰ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਦੱਸਿਆ ਕਿ ਉਨ੍ਹਾਂ ਤੋਂ ਟਿਕਟ ਲੈ ਕੇ ਉੱਪਰ ਭੇਜੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਇਨਾਮ ਮਿਲ ਜਾਵੇਗਾ | ਭਲਾ ਰਾਮ ਨੇ ਦੱਸਿਆ ਕਿ ਉਹ 1990 ਤੋਂ ਲਾਟਰੀ ਖਰੀਦ ਰਿਹਾ ਹੈ। ਭਲਾ ਰਾਮ ਨੇ ਕਿਹਾ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ। ਜਿਸ ਕਾਰਨ ਉਹ ਲਾਟਰੀ ਦੀ ਜਾਂਚ ਨਹੀਂ ਕਰ ਸਕਿਆ। ਬੀਤੀ ਰਾਤ ਉਹ ਪਿੰਡ ਦੇ ਲੋਕਾਂ ਕੋਲ ਖੜਾ ਸੀ।

मिल गया वो शख्स जिसने लॉटरी में जीते 8000 करोड़ रुपये! - man historical win  8000 crore lottery name announced tstsh - AajTak

ਲੋਕਾਂ ਵਿਚ ਗੱਲ ਚਲ ਰਹੀ ਸੀ ਕਿ ਫਾਜ਼ਿਲਕਾ ‘ਚ ਰੂਪ ਚੰਦ ਦੀ ਲਾਟਰੀ ਦੀ ਦੁਕਾਨ ਤੋਂ ਢਾਈ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਸ ਕੋਲ ਬਟਨਾਂ ਵਾਲਾ ਫ਼ੋਨ ਸੀ ਜਿੱਥੋਂ ਉਹ ਚੈੱਕ ਨਹੀਂ ਕਰ ਸਕਦਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰ ਦੇ ਸਮਾਰਟ ਫੋਨ ਤੋਂ ਟਿਕਟ ਚੈੱਕ ਕੀਤੀ ਤਾਂ ਉਸ ਦੀ ਉਤਸੁਕਤਾ ਦੀ ਕੋਈ ਹੱਦ ਨਾ ਰਹੀ।

ਭਲਾ ਰਾਮ ਨੇ ਕਿਹਾ ਕਿ ਉਹ ਖੇਤੀਬਾੜੀ ਕਰਦਾ ਹੈ | ਭਲਾ ਰਾਮ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ ਅਤੇ ਉਹ ਇਨ੍ਹਾਂ ਪੈਸਿਆਂ ਦੀ ਵਰਤੋਂ ਆਪਣੇ ਪੁੱਤਰ ਅਤੇ ਧੀ ਦੀ ਪੜ੍ਹਾਈ ਲਈ ਕਰਨ ਵਾਲਾ ਹੈ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments