ਕਪੂਰਥਲਾ: ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਮੋਬਾਈਲ ਬਣੇਗਾ ਖਿਡੌਣਾ, ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਮੰਤਰੀ ਹਰਜੋਤ ਬੈਂਸ ਅਤੇ ਜੇਲ੍ਹ ਦੇ ਡੀਜੀਪੀ ਵੱਲੋਂ ਜੇਲ੍ਹਾਂ ਵਿੱਚ ਨਵੀਂ ਤਕਨੀਕ ਹਾਰਮੋਨੀਅਸ ਕਾਲ ਬਲਾਕਿੰਗ ਸਿਸਟਮ ਲਗਾਇਆ ਜਾ ਰਿਹਾ ਹੈ। ਜਿਸ ਸਬੰਧੀ ਕਪੂਰਥਲਾ ਜੇਲ੍ਹ ਵਿੱਚ ਲੋੜੀਂਦੀ ਜਾਂਚ ਕੀਤੀ ਗਈ ਹੈ।
ਜਿਸ ਤੋਂ ਬਾਅਦ ਕਪੂਰਥਲਾ ਜੇਲ ‘ਚ ਨਾ ਤਾਂ ਮੋਬਾਇਲ ਤੋਂ ਕਾਲਿੰਗ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸ ‘ਤੇ ਇੰਟਰਨੈੱਟ ਸੇਵਾ ਦਾ ਲਾਭ ਉਠਾਇਆ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਕਿਸੇ ਵੀ ਤਰੀਕੇ ਨਾਲ ਮੋਬਾਈਲ ਫ਼ੋਨ ਲੈ ਕੇ ਜੇਲ੍ਹ ਵਿੱਚ ਆਉਂਦਾ ਹੈ ਤਾਂ ਇਹ ਸਿਰਫ਼ ਇੱਕ ਖਿਡੌਣਾ ਹੀ ਰਹਿ ਜਾਵੇਗਾ ਅਤੇ ਇਸ ਦੀ ਕੋਈ ਵਰਤੋਂ ਸੰਭਵ ਨਹੀਂ ਹੈ।
ਜੇਲ੍ਹ ਸੁਪਰਡੈਂਟ ਨੇ ਅੱਗੇ ਦੱਸਿਆ ਕਿ ਕਪੂਰਥਲਾ ਜੇਲ੍ਹ ਵਿੱਚ ਅਜੇ ਵੀ ਸਾਈਟ ਟਾਵਰ ਰਾਹੀਂ ਇੰਟਰਨੈੱਟ ਦੀ ਸਹੂਲਤ ਬੰਦ ਹੈ। ਜਿੱਥੋਂ ਤੱਕ ਕਾਲਿੰਗ ਦਾ ਸਵਾਲ ਹੈ, ਇਸ ਸੇਵਾ ਲਈ ਸਿਰਫ ਇੱਕ ਜਾਂ ਦੋ ਸੇਵਾ ਪ੍ਰਦਾਤਾ ਉਪਲਬਧ ਹਨ, ਜੋ ਜਲਦੀ ਹੀ ਬੰਦ ਹੋ ਜਾਣਗੇ। ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੇ ਕਿਹਾ ਕਿ ਜੇਲ੍ਹ ਮੰਤਰੀ ਦੀ ਹੀ ਸੇਧ ਹੈ ਕਿ ਜੇਕਰ ਕੋਈ ਗ਼ਲਤ ਢੰਗ ਨਾਲ ਜੇਲ੍ਹ ਵਿੱਚ ਮੋਬਾਈਲ ਲੈ ਕੇ ਆਉਂਦਾ ਹੈ ਤਾਂ ਉਨ੍ਹਾਂ ਦਾ ਸਟਾਫ਼ ਸਖ਼ਤ ਮਿਹਨਤ ਤੋਂ ਬਾਅਦ ਉਸ ਮੋਬਾਈਲ ਨੂੰ ਫੜ ਲੈਂਦਾ ਹੈ। ਜਿਸ ਦੇ ਨਤੀਜੇ ਵਜੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਕਰੀਬ 200 ਮੋਬਾਈਲ ਬਰਾਮਦ ਕੀਤੇ ਗਏ ਹਨ। ਜਿਸ ਕਾਰਨ 40 ਦੇ ਕਰੀਬ ਵੱਖ-ਵੱਖ ਸ਼੍ਰੇਣੀਆਂ ਦੇ ਗੈਂਗਸਟਰਾਂ ਦਾ ਨੈੱਟਵਰਕ ਅਪਰਾਧਿਕ ਗਤੀਵਿਧੀਆਂ ਤੋਂ ਟੁੱਟ ਚੁੱਕਾ ਹੈ।